ਪੀਰ ਬਾਬਾ ਰੁਕਨਦੀਨ ਸਈਅਦ ਅਲੀ ਜੀ ਦੀ ਪਵਿੱਤਰ ਯਾਦ ਵਿੱਚ ਪਿੰਡ ਬਲੋਚ ਕੇਰਾ ਵਿਖੇ 16 ਅਗਸਤ ਨੂੰ ਕਰਵਾਇਆ ਜਾਵੇਗਾ 24ਵਾਂ ਸਲਾਨਾ ਸੱਭਿਆਚਾਰਕ ਮੇਲਾ
ਪੀਰ ਬਾਬਾ ਰੁਕਨਦੀਨ ਸਈਅਦ ਅਲੀ ਜੀ ਦੀ ਪਵਿੱਤਰ ਯਾਦ ਵਿੱਚ 24ਵਾਂ ਸਲਾਨਾ ਸੱਭਿਆਚਾਰਕ ਮੇਲਾ ਸਮੂਹ ਨਗਰ, ਗ੍ਰਾਮ ਪੰਚਾਇਤ ਪਿੰਡ ਬਲੋਚ ਕੇਰਾ ਵਿਸ਼ੇਸ਼ ਸਹਿਯੋਗ NRI ਅਤੇ ਮੁਲਾਜ਼ਮ ਵੀਰ ਦੇ ਸਹਿਯੋਗ ਨਾਲ ਮਿਤੀ 16 ਅਗਸਤ, 2025 ਦਿਨ ਸ਼ਨੀਵਾਰ ਨੂੰ ਪਿੰਡ ਬਲੋਚ ਕੇਰਾ ਵਿਖੇ ਬੜੀ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਪੀਰ ਬਾਬਾ ਰੁਕਨਦੀਨ ਸਈਅਦ ਅਲੀ ਜੀ ਦੀ ਪਵਿੱਤਰ ਯਾਦ ਵਿੱਚ 24ਵਾਂ ਸਲਾਨਾ ਸੱਭਿਆਚਾਰਕ ਮੇਲਾ ਸਮੂਹ ਨਗਰ, ਗ੍ਰਾਮ ਪੰਚਾਇਤ ਪਿੰਡ ਬਲੋਚ ਕੇਰਾ ਵਿਸ਼ੇਸ਼ ਸਹਿਯੋਗ NRI ਅਤੇ ਮੁਲਾਜ਼ਮ ਵੀਰ ਦੇ ਸਹਿਯੋਗ ਨਾਲ ਮਿਤੀ 16 ਅਗਸਤ, 2025 ਦਿਨ ਸ਼ਨੀਵਾਰ ਨੂੰ ਪਿੰਡ ਬਲੋਚ ਕੇਰਾ ਵਿਖੇ ਬੜੀ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। 14 ਅਗਸਤ ਨੂੰ ਸ਼ਾਮ 8 ਵਜੇ ਤੋਂ 11 ਵਜੇ ਤੱਕ ਲਖਵਿੰਦਰ ਮੱਟੂ ਮਸ਼ਹੂਰ ਸੂਫੀ ਗਾਇਕ ਪ੍ਰੋਗਰਾਮ ਪੇਸ਼ ਕਰਨਗੇ।
15 ਅਗਸਤ ਨੂੰ ਸ਼ਾਮ 8 ਵਜੇ ਤੋਂ 11 ਵਜੇ ਤੱਕ ਨਛੱਤਰ ਇਕਬਾਲ ਕਵਾਲੀਆਂ ਦਾ ਪ੍ਰੋਗਰਾਮ ਪੇਸ਼ ਕਰਨਗੇ। 16 ਅਗਸਤ ਨੂੰ ਸਵੇਰੇ 10:00 ਵਜੇ ਤੋਂ ਸ਼ਾਮ 5:00 ਵਜੇ ਤੱਕ ਪੰਜਾਬ ਦੇ ਮਸ਼ਹੂਰ ਗਾਇਕ ਆਪਣਾ ਪ੍ਰੋਗਰਾਮ ਪੇਸ਼ ਕਰਨਗੇ। ਲਾਭਰਾਜਸਥਾਨੀ ਅਤੇ ਕਮਲ ਸ਼ੇਰਗਿੱਲ, ਐਂਕਰ ਸੈਂਡੀ ਗਿੱਲ, ਸਿੰਗਰ ਪੁਰੇਣਾ ਕਾਲੀਆ, ਹਰਪ੍ਰੀਤ ਢਿੱਲੋਂ ਅਤੇ ਸਿਮ ਕੌਰ ਵੀ ਆਪਣੀ ਗਾਇਕੀ ਪੇਸ਼ ਕਰਨਗੇ। ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਸਮੂਹ ਨਗਰ, ਗ੍ਰਾਮ ਪੰਚਾਇਤ ਪਿੰਡ ਬਲੋਚ ਕੇਰਾ ਵੱਲੋਂ ਇਲਾਕਾ ਨਿਵਾਸੀਆਂ ਨੂੰ ਇਸ ਸੱਭਿਆਚਾਰਕ ਮੇਲੇ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣ ਦੀ ਬੇਨਤੀ ਕੀਤੀ ਗਈ ਹੈ।
Author : Malout Live