ਸ਼੍ਰੀ ਨਵ ਦੁਰਗਾ ਮੰਦਿਰ ਮਾਤਾ ਅੰਗੂਰੀ ਦੇਵੀ ਵੱਲੋਂ ਨਰਾਤਿਆਂ ਦੀ ਸ਼ੁਰੂਆਤ ਪ੍ਰਭਾਤ ਫੇਰੀ ਨਾਲ
ਹਿੰਦੂ ਧਰਮ 'ਚ ਨਰਾਤਿਆਂ ਦੇ ਸ਼ੁੱਭ ਮੌਕੇ ਬਹੁਤ ਸ਼ਰਧਾ ਭਾਵਨਾ ਨਾਲ ਮਾਂ ਦੁਰਗਾ ਨੂੰ ਮਨਾਇਆ ਜਾਂਦਾ ਹੈ। ਪਹਿਲੇ ਨਰਾਤੇ ਦੇ ਦਿਨ ਸ੍ਰੀ ਨਵ ਦੁਰਗਾ ਮੰਦਿਰ ਮਾਤਾ ਅੰਗੂਰੀ ਦੇਵੀ ਜੀ ਵੱਲੋਂ ਸੰਗਤਾਂ ਦੇ ਮੰਦਿਰ ਤੋਂ ਪ੍ਰਭਾਤ ਫੇਰੀ ਕੱਢੀ ਗਈ। ਪ੍ਰੈੱਸ ਸਕੱਤਰ ਚਰਨਦਾਸ ਸੇਠੀ ਅਤੇ ਜੁਆਇੰਟ ਸਕੱਤਰ ਕੇਸ਼ਵ ਫੁਟੇਲਾ ਨੇ ਆਈ ਹੋਈ ਸੰਗਤ ਦਾ ਧੰਨਵਾਦ ਕੀਤਾ।
ਮਲੋਟ : ਹਿੰਦੂ ਧਰਮ 'ਚ ਨਰਾਤਿਆਂ ਦੇ ਸ਼ੁੱਭ ਮੌਕੇ ਬਹੁਤ ਸ਼ਰਧਾ ਭਾਵਨਾ ਨਾਲ ਮਾਂ ਦੁਰਗਾ ਨੂੰ ਮਨਾਇਆ ਜਾਂਦਾ ਹੈ। ਪਹਿਲੇ ਨਰਾਤੇ ਦੇ ਦਿਨ ਸ੍ਰੀ ਨਵ ਦੁਰਗਾ ਮੰਦਿਰ ਮਾਤਾ ਅੰਗੂਰੀ ਦੇਵੀ ਜੀ ਵੱਲੋਂ ਸੰਗਤਾਂ ਦੇ ਮੰਦਿਰ ਤੋਂ ਪ੍ਰਭਾਤ ਫੇਰੀ ਕੱਢੀ ਗਈ। ਭਜਨ ਮੰਡਲੀ ਦੇ ਇੰਚਾਰਜ ਕਸ਼ਮੀਰੀ ਲਾਲ ਸੇਠੀ ਅਤੇ ਕੋਆਰਡੀਨੇਟਰ ਵਿਕਾਸ ਗਰੋਵਰ ਨੇ ਦੱਸਿਆ ਕਿ ਪ੍ਰਭਾਤ ਫੇਰੀ 'ਚ ਮਾਤਾ ਅੰਗੂਰੀ ਦੇਵੀ ਭਜਨ ਮੰਡਲੀ ਅਤੇ ਮਹਿਲਾ ਮੰਡਲ ਨੇ ਭਗਤ ਧਿਆਨੁ ਵਾਂਗ ਨੱਚਣਾ, ਗੱਲ ਪਾ ਕੇ ਮਈਆ ਦੀਆਂ ਚੁੰਨੀਆਂ ਅਤੇ ਭਜਨ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਪਰਿਵਾਰ ਵੱਲੋਂ ਬੜੀ ਸ਼ਰਧਾ ਨਾਲ ਕੰਜਕ ਪੂਜਣ ਕੀਤਾ ਗਿਆ। ਸਾਰੇ ਹੀ ਨਰਾਤੇ ਹਰ ਰੋਜ਼ ਸਵੇਰੇ ਇਸੇ ਤਰ੍ਹਾਂ ਪ੍ਰਭਾਤ ਫੇਰੀ ਮੰਦਿਰ ਮਾਤਾ ਅੰਗੂਰੀ ਮਲੋਟ ਦੇ ਵੱਖ-ਵੱਖ ਇਲਾਕਿਆਂ 'ਚ ਜਾਵੇਗੀ।
ਮੰਦਿਰ ਦੇ ਨਵ-ਨਿਯੁਕਤ ਪ੍ਰਧਾਨ ਸਮਾਜਸੇਵੀ ਅਨਿਲ ਜੁਨੇਜਾ ਅਤੇ ਕੈਸ਼ੀਅਰ ਅਜੇ ਗੁਪਤਾ ਨੇ ਦੱਸਿਆ ਕਿ ਮੰਦਿਰ 'ਚ ਭਵਨ ਨਿਰਮਾਣ ਦਾ ਕੰਮ ਚਲ ਰਿਹਾ ਹੈ। ਸੰਗਤ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਜਾਂਦੀ ਹੈ। ਪ੍ਰੈੱਸ ਸਕੱਤਰ ਚਰਨਦਾਸ ਸੇਠੀ ਅਤੇ ਜੁਆਇੰਟ ਸਕੱਤਰ ਕੇਸ਼ਵ ਫੁਟੇਲਾ ਨੇ ਆਈ ਹੋਈ ਸੰਗਤ ਦਾ ਧੰਨਵਾਦ ਕੀਤਾ। ਇਸ ਮੌਕੇ ਵਾਈਸ ਪ੍ਰਧਾਨ ਸਤਪਾਲ ਨੰਦਾ, ਵਾਈਸ ਪ੍ਰਧਾਨ ਨੀਟਾ ਬਾਂਸਲ, ਪੰਡਿਤ ਅਵਤਾਰ ਕ੍ਰਿਸ਼ਨ ਸ਼ਰਮਾ, ਮਨੋਜ ਗੁਪਤਾ ਰਿਟ. ਸਟੇਸ਼ਨ ਮਾਸਟਰ, ਲਲਿਤ ਸਿੰਗਲਾ, ਰਾਜੂ ਧੂੜੀਆ, ਭਜਨ ਗਾਇਕ ਨਿਸ਼ਾ ਨਿਰਾਲੀ, ਪਾਰੁਲ, ਛੋਟੇ- ਛੋਟੇ ਬੱਚਿਆਂ ਸਮੇਤ ਹੋਰ ਸੰਗਤਾਂ ਵੀ ਹਾਜ਼ਿਰ ਸਨ।
Author : Malout Live