ਮਲੋਟ ਵਿੱਚ ਨਹੀਂ ਖਤਮ ਹੋਈ ਸਫਾਈ ਸੇਵਕਾਂ ਦੀ ਹੜਤਾਲ, ਯੂਨੀਅਨ ਵੱਲੋਂ ਹੜਤਾਲ ਜਾਰੀ ਰੱਖਣ ਦਾ ਐਲਾਨ
ਮਲੋਟ ਵਿੱਚ ਸਫਾਈ ਸੇਵਕਾਂ ਦਾ ਹੜਤਾਲ ਅਜੇ ਤੱਕ ਖਤਮ ਨਹੀਂ ਹੋਈ ਹੈ ਤੇ ਇਸੇ ਤਰ੍ਹਾਂ ਜਾਰੀ ਰਹੇਗੀ। ਇਸ ਦੇ ਨਾਲ ਹੀ ਬਰਨਾਲਾ ਲਾਠੀਚਾਰਜ ਨੂੰ ਲੈ ਕੇ 30 ਜੁਲਾਈ ਨੂੰ ਪੰਜਾਬ ਬੰਦ ਦਾ ਵੀ ਐਲਾਨ ਕੀਤਾ ਗਿਆ ਹੈ।
ਮਲੋਟ : ਮਲੋਟ ਵਿੱਚ ਸਫਾਈ ਸੇਵਕਾਂ ਦਾ ਹੜਤਾਲ ਅਜੇ ਤੱਕ ਖਤਮ ਨਹੀਂ ਹੋਈ ਹੈ ਤੇ ਇਸੇ ਤਰ੍ਹਾਂ ਜਾਰੀ ਰਹੇਗੀ। ਮਲੋਟ ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਬਲਵੰਤ ਬੇਦੀ, ਚੇਅਰਮੈਨ ਪ੍ਰਦੀਪ ਕੁਮਾਰ, ਸਰਪ੍ਰਸਤ ਰਾਜ ਕੁਮਾਰ, ਜਨਰਲ ਸਕੱਤਰ ਸੂਰਜ ਕੁਮਾਰ, ਸੀਨੀਅਰ ਮੀਤ ਪ੍ਰਧਾਨ ਸੋਮਨਾਥ ਅਤੇ ਵਾਇਸ਼ ਪ੍ਰਧਾਨ ਸ਼ੰਕਰ ਕੁਮਾਰ ਨੇ ਸ਼ਪੱਸ਼ਟ ਕੀਤਾ ਕਿ ਸਫਾਈ ਸੇਵਕਾਂ ਦੀ ਹੜਤਾਲ ਤਦ ਤੱਕ ਜਾਰੀ ਰਹੇਗੀ
ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਜਿਵੇਂ ਕਿ ਕੱਚੇ ਮੁਲਾਜਮ ਪੱਕੇ ਕਰਨਾ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨੀ, ਠੇਕੇਦਾਰੀ ਪ੍ਰਣਾਲੀ ਖਤਮ ਕਰਨੀ ਅਤੇ ਸਫਾਈ ਸੇਵਕਾਂ ਦੀ ਸੁਰੱਖਿਆ। ਇਸ ਦੇ ਨਾਲ ਹੀ ਬਰਨਾਲਾ ਲਾਠੀਚਾਰਜ ਨੂੰ ਲੈ ਕੇ 30 ਜੁਲਾਈ ਨੂੰ ਪੰਜਾਬ ਬੰਦ ਦਾ ਵੀ ਐਲਾਨ ਕੀਤਾ ਗਿਆ ਹੈ।
Author : Malout Live



