“ਮੁਕਤੀਸਰ ਵੈੱਲਫੇਅਰ ਕਲੱਬ” ਵੱਲੋਂ ਖਰਾਬ ਵਾਹਨਾਂ ਦੇ ਲਗਾਏ ਗਏ ਰਿਫਲੈਕਟਰ
ਸੜਕ ਸੁਰੱਖਿਆ ਉੱਪਰ ਵੱਡੇ ਪੱਧਰ ’ਤੇ ਕੰਮ ਕਰ ਰਹੀ ਸੰਸਥਾ“ਮੁਕਤੀਸਰ ਵੈੱਲਫੇਅਰ ਕਲੱਬ”ਵੱਲੋਂ ਰਾਤ ਸਮੇਂ ਸੜਕਾਂ ਉੱਪਰ ਖਰਾਬ ਵਾਹਨਾਂ ’ਤੇ ਜਾ ਕੇ ਰੇਡੀਅਮ ਟੇਪਾਂ ਲਗਾਉਂਦੀ ਹੈ ਤਾਂ ਜੋ ਕਿਸੇ ਦਾ ਜਾਨੀ-ਮਾਲੀ ਨੁਕਸਾਨ ਨਾ ਹੋਵੇ। ਉਨ੍ਹਾਂ ਕਿਹਾ ਕਿ ਸੜਕ ਸੁਰੱਖਿਆ ਉੱਪਰ ਸੰਸਥਾ ਵੱਲੋਂ ਸਮੇਂ-ਸਮੇਂ ਤੇ ਵੱਖ-ਵੱਖ ਪ੍ਰਕਾਰ ਦੀਆਂ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਜਾਂਦੀਆਂ ਹਨ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸੜਕ ਸੁਰੱਖਿਆ ਉੱਪਰ ਵੱਡੇ ਪੱਧਰ ’ਤੇ ਕੰਮ ਕਰ ਰਹੀ ਸੰਸਥਾ“ਮੁਕਤੀਸਰ ਵੈੱਲਫੇਅਰ ਕਲੱਬ”ਵੱਲੋਂ ਜਿਲ੍ਹਾ ਪ੍ਰਸ਼ਾਸ਼ਨ ਅਤੇ ਸੜਕ ਸੁਰੱਖਿਆ ਫੋਰਸ ਦੇ ਸਹਿਯੋਗ ਨਾਲ ਜਿਲ੍ਹੇ ’ਚ ਵੱਡੇ ਪੱਧਰ ’ਤੇ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਜਸਪ੍ਰੀਤ ਸਿੰਘ ਛਾਬੜਾ ਪ੍ਰਧਾਨ ਮੁਕਤੀਸਰ ਵੈੱਲਫੇਅਰ ਕਲੱਬ ਨੇ ਕਿਹਾ ਕਿ ਕਈ ਵਾਰ ਹਨੇਰੇ ’ਚ ਵਾਹਨ ਖਰਾਬ ਹੋ ਜਾਂਦੇ ਹਨ। ਵਨ-ਵੇ ਸੜਕ ਹੋਣ ਕਰਕੇ ਦੋਨੋਂ ਪਾਸੋਂ ਲੰਘਣ ਵਾਲੇ ਵਾਹਨਾਂ ਦੀ ਰਫਤਾਰ ਬਹੁਤ ਤੇਜ਼ ਹੋਣ ਕਰਕੇ ਕਈ ਵਾਰ ਭਿਆਨਕ ਸੜਕੀ ਹਾਦਸੇ ਹੋ ਜਾਂਦੇ ਹਨ। ਇਨ੍ਹਾਂ ਭਿਆਨਕ ਹਾਦਸਿਆਂ ਨੂੰ ਰੋਕਣ ਲਈ ਮੁਕਤੀਸਰ ਵੈੱਲਫੇਅਰ ਕਲੱਬ ਦੀ ਟੀਮ ਰਾਤ ਸਮੇਂ ਸੜਕਾਂ ਉੱਪਰ ਖਰਾਬ ਵਾਹਨਾਂ ’ਤੇ ਜਾ ਕੇ ਰੇਡੀਅਮ ਟੇਪਾਂ ਲਗਾਉਂਦੀ ਹੈ ਤਾਂ ਜੋ ਕਿਸੇ ਦਾ ਜਾਨੀ-ਮਾਲੀ ਨੁਕਸਾਨ ਨਾ ਹੋਵੇ।
ਉਨ੍ਹਾਂ ਕਿਹਾ ਕਿ ਸੜਕ ਸੁਰੱਖਿਆ ਉੱਪਰ ਸੰਸਥਾ ਵੱਲੋਂ ਸਮੇਂ-ਸਮੇਂ ਤੇ ਵੱਖ-ਵੱਖ ਪ੍ਰਕਾਰ ਦੀਆਂ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਸਾਡਾ ਮੁੱਖ ਉਦੇਸ਼ ਸੜਕੀ ਹਾਦਸਿਆਂ ਨੂੰ ਘਟਾਉਣਾ ਹੈ। ਇਸ ਮੌਕੇ ਸੰਸਥਾ ਦੀ ਟੀਮ ’ਚ ਰਜਿੰਦਰ ਪ੍ਰਸਾਦ ਗੁਪਤਾ, ਦੀਪਾਂਸ਼ੂ ਕੁਮਾਰ, ਡਾ. ਵਿਜੇ ਬਜਾਜ, ਜੋਗਿੰਦਰ ਸਿੰਘ, ਅਜੇ ਪਾਸੀ, ਨਰੇਸ਼ ਕ੍ਰਾਂਤੀ, ਨਵਦੀਪ ਕੁਮਾਰ, ਦੀਪਾਂਸੂ ਮੈਨੀ, ਮਨਦੀਪ ਖੁਰਾਨਾ, ਮਦਨ ਲਾਲ, ਸ਼ਮਸ਼ੇਰ ਸਿੰਘ, ਮਨਿੰਦਰ ਸਿੰਘ, ਐਡਵੋਕੇਟ ਆਸ਼ੀਸ਼ ਕੁਮਾਰ ਬਾਂਸਲ, ਸਨੀ ਪਰੂਥੀ ਤੋਂ ਇਲਾਵਾ ਹੋਰ ਮੈਂਬਰ ਹਾਜ਼ਿਰ ਸਨ।
Author : Malout Live



