ਡੈਕੋਰੇਸ਼ਨ ਕਰਨ ਆਏ ਵਿਅਕਤੀ ਦਾ ਰਾਮਸ਼ਰਨਮ ਆਸ਼ਰਮ ਕੋਲ ਮੋਟਰਸਾਈਕਲ ਚੋਰੀ

ਸ਼੍ਰੀ ਰਾਮ ਸ਼ਰਨਮ ਆਸ਼ਰਮ ਵਿੱਚ ਡੈਕੋਰੇਸ਼ਨ ਕਰਨ ਆਏ ਪਿੰਡ ਕਰਾਈ ਵਾਲੇ ਦੇ ਗੁਰਪ੍ਰੀਤ ਗੋਰੀ ਦਾ ਮੋਟਰਸਾਈਕਲ ਚੋਰੀ ਹੋ ਗਿਆ। ਇਹ ਘਟਨਾ ਸੀ.ਸੀ.ਟੀ.ਵੀ ਕੈਮਰੇ ਵਿੱਚ ਵੀ ਕੈਦ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਇਸ ਘਟਨਾ ਦੀ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਗਈ।

ਮਲੋਟ : ਸ਼੍ਰੀ ਰਾਮ ਸ਼ਰਨਮ ਆਸ਼ਰਮ ਵਿੱਚ ਡੈਕੋਰੇਸ਼ਨ ਕਰਨ ਆਏ ਪਿੰਡ ਕਰਾਈ ਵਾਲੇ ਦੇ ਗੁਰਪ੍ਰੀਤ ਗੋਰੀ ਦਾ ਮੋਟਰਸਾਈਕਲ ਚੋਰੀ ਹੋ ਗਿਆ। ਚੋਰੀ ਦੀ ਇਸ ਘਟਨਾ ਦੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ। ਜਾਣਕਾਰੀ ਦਿੰਦਿਆਂ ਪਿੰਡ ਕਰਾਈ ਵਾਲਾ ਦੇ ਗੁਰਪ੍ਰੀਤ ਗੋਰੀ ਨੇ ਦੱਸਿਆ ਕਿ ਉਹ ਕੱਲ ਸ਼੍ਰੀ ਰਾਮ ਸ਼ਰਨਮ ਵਿੱਚ ਡੈਕੋਰੇਸ਼ਨ ਕਰਨ ਆਏ ਸੀ। ਆਪਣਾ ਮੋਟਰਸਾਈਕਲ ਖੜਾ ਕਰਕੇ ਉਹ ਆਪਣਾ ਕੰਮ ਕਰਨ ਲੱਗ ਪਏ ਤੇ ਜਦੋਂ ਵਾਪਿਸ ਆਏ ਤਾਂ ਮੋਟਰਸਾਈਕਲ ਉਥੇ ਨਹੀਂ ਸੀ।

ਜਿਸ ਨੂੰ ਕੋਈ ਅਣਪਛਾਤਾ ਵਿਅਕਤੀ ਚੋਰੀ ਕਰ ਕਰ ਲਿਆ ਗਿਆ। ਇਹ ਘਟਨਾ ਸੀ.ਸੀ.ਟੀ.ਵੀ ਕੈਮਰੇ ਵਿੱਚ ਵੀ ਕੈਦ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਇਸ ਘਟਨਾ ਦੀ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਗਈ।

Author : Malout Live