ਮਲੋਟ ਵਿੱਚ RPI (ਆਠਵਲੇ) ਨੂੰ ਮਿਲਿਆ ਵੱਡਾ ਬਲ, ਬਸਪਾ ਆਗੂ ਅਨੋਖ ਸਿੰਘ ਸਾਥੀਆਂ ਸਮੇਤ RPI ਵਿੱਚ ਸ਼ਾਮਿਲ
ਰਿਪਬਲਿਕਨ ਪਾਰਟੀ ਆਫ ਇੰਡੀਆ (ਆਠਵਲੇ) ਨੂੰ ਬਹੁਤ ਵੱਡਾ ਬਲ ਮਿਲਿਆ ਜਦੋਂ ਅਨੋਖ ਸਿੰਘ, ਜੋ ਲੰਬੇ ਸਮੇਂ ਤੋਂ ਬਹੁਜਨ ਸਮਾਜ ਪਾਰਟੀ ਵਿਚ ਸੇਵਾ ਨਿਭਾ ਰਹੇ ਸਨ ਅਤੇ ਮਲੋਟ ਜਨਰਲ ਸੈਕਟਰੀ ਦੇ ਤੌਰ ਤੇ ਸੇਵਾਵਾਂ ਦੇ ਰਹੇ ਸਨ, ਨੇ ਅੱਜ ਰਿਪਬਲਿਕਨ ਪਾਰਟੀ ਆਫ ਇੰਡੀਆ ਦਾ ਪੱਲ੍ਹਾ ਫੜ੍ਹਿਆ।
ਮਲੋਟ : ਮਲੋਟ ਵਿਖੇ RPI ਪੰਜਾਬ ਉੱਪ ਪ੍ਰਧਾਨ ਭੁਪਿੰਦਰ ਸੇਖੋਂ, ਸਾਜਨ ਸਿਡਾਨਾ ਸੀਨੀਅਰ ਯੂਥ ਲੀਡਰ RPI (ਪੰਜਾਬ) ਦੀ ਅਗਵਾਈ ਹੇਠ ਰਿਪਬਲਿਕਨ ਪਾਰਟੀ ਆਫ ਇੰਡੀਆ (ਆਠਵਲੇ) ਨੂੰ ਬਹੁਤ ਵੱਡਾ ਬਲ ਮਿਲਿਆ। ਅਨੋਖ ਸਿੰਘ ਜੋ ਲੰਬੇ ਸਮੇਂ ਤੋਂ ਬਹੁਜਨ ਸਮਾਜ ਪਾਰਟੀ ਵਿਚ ਸੇਵਾ ਨਿਭਾ ਰਹੇ ਸਨ ਅਤੇ ਮਲੋਟ ਜਨਰਲ ਸੈਕਟਰੀ ਦੇ ਤੌਰ ਤੇ ਸੇਵਾਵਾਂ ਦੇ ਰਹੇ ਸਨ।
ਉਹਨਾਂ ਨੇ ਅੱਜ ਰਿਪਬਲਿਕਨ ਪਾਰਟੀ ਆਫ ਇੰਡੀਆ ਦਾ ਪੱਲ੍ਹਾ ਫੜ੍ਹਿਆ ਅਤੇ ਹੋਰ ਵੀ ਕਈ ਪਰਿਵਾਰ ਸ਼ਾਮਿਲ ਕਰਵਾਏ। ਉਨ੍ਹਾਂ ਨੇ ਵਿਸ਼ਵਾਸ ਦਵਾਇਆ ਕਿ ਉਹ ਪੂਰੀ ਲਗਨ ਨਾਲ ਪਾਰਟੀ ਦੀ ਸੇਵਾ ਕਰਦੇ ਰਹਿਣਗੇl ਮੰਤਰੀ ਜੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਅਨੇਕਾਂ ਲੋਕ ਪਾਰਟੀ ਦਾ ਪੱਲ੍ਹਾ ਫੜ ਰਹੇ ਹਨ ਅਤੇ ਪਾਰਟੀ ਦਾ ਗ੍ਰਾਫ ਦਿਨੋ-ਦਿਨ ਵੱਧ ਰਿਹਾ ਹੈl
Author : Malout Live



