ਬੇ-ਖੌਫ ਲੁਟੇਰੇ ਸ਼ਰੇਆਮ ਦੇ ਰਹੇ ਹਨ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ
ਪਿੰਡ ਫਕਰਸਰ ਤਹਿਸੀਲ ਗਿੱਦੜਬਾਹਾ ਜਿਲਾ ਸ਼੍ਰੀ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਗੁੱਡੀ ਕੋਰ ਪਤਨੀ ਗੁਰਬਚਨ ਸਿੰਘ ਹੋਏ ਲੁੱਟ ਦੇ ਸ਼ਿਕਾਰ। ਲੁਟੇਰੇ ਕੰਨਾਂ ਦੀਆਂ ਵਾਲੀਆਂ ਖੋਹ ਕੇ ਹੋਏ ਫਰਾਰ।
ਮਲੋੇਟ (ਸ਼੍ਰੀ ਮੁਕਤਸਰ ਸਾਹਿਬ) : ਬੀਤੇ ਦਿਨੀਂ ਗੁੱਡੀ ਕੋਰ ਪਤਨੀ ਗੁਰਬਚਨ ਸਿੰਘ ਵਾਸੀ ਫਕਰਸਰ ਤਹਿਸੀਲ ਗਿੱਦੜਬਾਹਾ ਜਿਲਾ ਸ਼੍ਰੀ ਮੁਕਤਸਰ ਸਾਹਿਬ ਦੀ ਰਹਿਣ ਵਾਲੇ ਸਵੇਰੇ 10:00 ਵਜੇ ਦੇ ਕਰੀਬ ਪਿੰਡ ਥੇਹੜੀ ਬੱਸ ਸਟੈਂਡ ਤੋਂ ਬਠਿੰਡਾ ਜਾ ਰਹੇ ਸੀ। ਜਦੋ ਉਹ ਬੱਸ ਸਟੈਂਡ ਥੇਹੜੀ ਬੈਠੇ ਸੀ ਤਾਂ ਉੱਥੇ ਪਹਿਲਾ 2 ਔਰਤਾਂ ਬੈਠੀਆਂ ਹੋਈਆਂ ਸਨ। ਉਹ ਵੀ ਉਨ੍ਹਾਂ ਦੇ ਕੋਲ ਬੈਠੇ ਹੋਏ ਸੀ। ਉੱਥੇ ਇੱਕ ਗੱਡੀ ਆਈ ਅਤੇ ਉਨ੍ਹਾਂ ਕੋਲ ਆ ਕੇ ਰੁੱਕ ਗਈ। ਉਸ ਤੋਂ ਬਾਅਦ ਉਹ ਕਹਿਣ ਲੱਗੇ ਕਿ ਉਨ੍ਹਾਂ ਨੇ ਵੀ ਸਰਦੂਲਗੜ ਜਾਣਾ ਹੈ ਜਾਗਰਣ ਤੇ ਅਤੇ ਤੁਸੀਂ ਵੀ ਸਾਡੇ ਨਾਲ ਹੀ ਚੱਲੋ।
ਉਨ੍ਹਾਂ ਇਨਕਾਰ ਕਰ ਦਿੱਤਾ, ਪਰ ਉਨ੍ਹਾਂ ਔਰਤਾਂ ਦੇ ਦਬਾਅ ਪਾਉਣ ਤੇ ਉਨ੍ਹਾਂ ਨਾਲ ਉਸ ਗੱਡੀ ਵਿੱਚ ਬੈਠ ਗਏ। ਸਿਰਫ 20 ਕਦਮ ਜਾ ਕੇ ਉਨ੍ਹਾਂ ਗੱਡੀ ਰੋਕ ਲਈ ਅਤੇ ਔਰਤ ਦੇ ਪਤੀ ਨੂੰ ਕਹਿਣ ਲੱਗੇ ਕਿ ਤੁਸੀ ਦੂਜੀ ਸਾਇਡ ਤੇ ਆ ਕੇ ਬੈਠ ਜਾਓ। ਇਸ ਦੌਰਾਨ ਉਨ੍ਹਾਂ ਨੇ ਔਰਤ ਦੇ ਪਤੀ ਨੂੰ ਧੱਕਾ ਮਾਰਿਆ ਅਤੇ ਥੱਲੇ ਸੁੱਟ ਦਿੱਤਾ ਅਤੇ ਫਿਰ ਉਨ੍ਹਾਂ ਨੇ ਔਰਤ ਦੇ ਕੰਨ ਵਿੱਚੋਂ ਵਾਲੀਆਂ ਲਾਹ ਕੇ ਔਰਤ ਨੂੰ ਵੀ ਕਾਰ ਵਿੱਚੋਂ ਥੱਲੇ ਲਾਹ ਦਿੱਤਾ। ਔਰਤ ਵੱਲੋਂ ਰੋਲਾ ਪਾਉਣ ਤੇ ਉਹ ਕਾਰ ਭਜਾ ਕੇ ਲੈ ਗਏ। ਅਨਪੜ ਹੋਣ ਦੇ ਕਾਰਨ ਦੋਨੋ ਪਤੀ-ਪਤਨੀ ਉਨ੍ਹਾਂ ਦੀ ਗੱਡੀ ਨੰਬਰ ਨਹੀਂ ਨੋਟ ਕਰ ਸਕੇ। ਗੱਡੀ ਦਾ ਰੰਗ ਕਾਲਾ ਸੀ। ਉਨ੍ਹਾਂ ਅਪੀਲ ਕੀਤੀ ਕਿ ਇਨ੍ਹਾਂ ਲੁੱਟੇਰਿਆਂ ਦੀ ਭਾਲ ਕੀਤੀ ਜਾਵੇ ਅਤੇ ਸਾਨੂੰ ਇਨਸਾਫ ਦਵਾਇਆ ਜਾਵੇ।
Author : Malout Live