ਬੱਚਿਆਂ ਨੂੰ ਗੁੱਡ ਟੱਚ ਅਤੇ ਬੈਡ ਟੱਚ ਸੰਬੰਧੀ ਦਿੱਤੀ ਜਾਵੇਗੀ ਪੂਰੀ ਜਾਣਕਾਰੀ
ਜੁਵੈਨਾਇਲ ਜਸਟਿਸ(ਕੇਅਰ ਅਤੇ ਪ੍ਰੋਟੈਕਸ਼ਨ ਆਫ਼ ਚਿਲਡਰਨ) ਐਕਟ 2015 ਜਿਸ ਤਹਿਤ ਅਜਿਹੇ ਬੱਚੇ ਜਿਹਨਾਂ ਨੂੰ ਸੰਭਾਲ ਅਤੇ ਦੇਖਭਾਲ ਦੀ ਜਰੂਰਤ ਹੈ, ਜਿਹਨਾਂ ਬੱਚਿਆਂ ਦੇ ਕੇਸਾਂ ਨੂੰ ਬਾਲ ਭਲਾਈ ਕਮੇਟੀ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਹੈ। ਕੇਸ ਦੇ ਮੱਦੇਨਜ਼ਰ ਬੱਚਿਆਂ ਨੂੰ ਉਹਨਾਂ ਦੇ ਮਾਂ-ਬਾਪ ਨੂੰ ਸੌਂਪਣਾ ਜਾਂ ਫਿਰ ਬਾਲ ਘਰ ਵਿੱਚ ਭੇਜਣਾ ਅਰਥਾਤ ਰੀ- ਹੈਬਲੀਟੇਂਟ ਕੀਤਾ ਜਾਂਦਾ ਹੈ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਜੁਵੈਨਾਇਲ ਜਸਟਿਸ(ਕੇਅਰ ਅਤੇ ਪ੍ਰੋਟੈਕਸ਼ਨ ਆਫ਼ ਚਿਲਡਰਨ) ਐਕਟ 2015 ਜਿਸ ਤਹਿਤ ਅਜਿਹੇ ਬੱਚੇ ਜਿਹਨਾਂ ਨੂੰ ਸੰਭਾਲ ਅਤੇ ਦੇਖਭਾਲ ਦੀ ਜਰੂਰਤ ਹੈ, ਜਿਹਨਾਂ ਬੱਚਿਆਂ ਦੇ ਕੇਸਾਂ ਨੂੰ ਬਾਲ ਭਲਾਈ ਕਮੇਟੀ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਹੈ। ਕੇਸ ਦੇ ਮੱਦੇਨਜ਼ਰ ਬੱਚਿਆਂ ਨੂੰ ਉਹਨਾਂ ਦੇ ਮਾਂ-ਬਾਪ ਨੂੰ ਸੌਂਪਣਾ ਜਾਂ ਫਿਰ ਬਾਲ ਘਰ ਵਿੱਚ ਭੇਜਣਾ ਅਰਥਾਤ ਰੀ- ਹੈਬਲੀਟੇਂਟ ਕੀਤਾ ਜਾਂਦਾ ਹੈ। ਇਹ ਜਾਣਕਾਰੀ ਜਿਲ੍ਹਾ ਬਾਲ ਸੁਰੱਖਿਆ ਅਫ਼ਸਰ ਡਾ. ਸ਼ਿਵਾਨੀ ਨਾਗਪਾਲ ਨੇ ਜੁਵੈਨਾਇਲ ਜਸਟਿਸ ਬੋਰਡ ਦੇ ਟਰੇਨਿੰਗ ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਉਹਨਾਂ ਅੱਗੇ ਦੱਸਿਆ ਕਿ ਜਿਹਨਾਂ ਬੱਚਿਆਂ ਤੋਂ ਕੋਈ ਗਲਤੀ ਹੋ ਜਾਂਦੀ ਹੈ, ਅਜਿਹੇ ਬੱਚਿਆਂ ਦੇ ਕੇਸਾਂ ਨੂੰ ਜੁਵੈਨਾਇਲ ਜਸਟਿਸ ਬੋਰਡ ਸਾਹਮਣੇ 24 ਘੰਟਿਆਂ ਦੇ ਵਿੱਚ-ਵਿੱਚ ਪੇਸ਼ ਕੀਤਾ ਜਾਂਦਾ ਹੈ। ਜੁਵੈਨਾਇਲ ਜਸਟਿਸ ਬੋਰਡ ਵਿੱਚ ਇੱਕ ਚੀਫ ਜੁਡੀਸ਼ੀਅਲ ਮੈਜਿਸਟਰੇਟ (ਪ੍ਰਿੰਸੀਪਲ ਮੈਜਿਸਟਰੇਟ) ਅਤੇ ਦੋ ਸ਼ੋਸ਼ਲ ਵਰਕਰ (ਇੱਕ ਮਹਿਲਾ) ਹੁੰਦੇ ਹਨ।
ਇਹਨਾਂ ਹਾਲਤਾਂ ਵਿੱਚ ਬੱਚਿਆਂ ਦੇ ਕੇਸਾਂ ਨੂੰ ਸੰਜੀਦਿਗੀ ਨਾਲ ਨਜਿੱਠਣ ਲਈ ਪੂਰੀ ਕਾਰਵਾਈ ਬਾਲ ਮਿੱਤਰਤਾ ਮਾਹੋਲ ਵਿੱਚ ਕੀਤੀ ਜਾਣੀ ਹੁੰਦੀ ਹੈ। ਉਹਨਾਂ ਦੱਸਿਆ ਕਿ ਬੱਚਿਆਂ ਤੋਂ ਬਾਲ ਮਜ਼ਦੂਰੀ ਅਤੇ ਬਾਲ ਭਿੱਖਿਆ ਕਰਵਾਉਣਾ ਕਾਨੂੰਨੀ ਅਪਰਾਧ ਹੈ। ਇਸ ਦੇ ਨਾਲ ਹੀ ਉਹਨਾਂ ਵੱਲੋਂ ਦੱਸਿਆ ਗਿਆ ਕਿ ਦਾ ਪ੍ਰੌਹਿਬਸ਼ਨ ਐਕਟ ਆਫ਼ ਚਾਇਲਡ ਮੈਰਿਜ 2006 ਤਹਿਤ ਲੜਕੀ ਦੀ ਉਮਰ 18 ਸਾਲ ਅਤੇ ਲੜਕੇ ਦੀ ਉਮਰ 21 ਸਾਲ ਪੂਰੀ ਹੋਣ ਤੇ ਹੀ ਉਹਨਾਂ ਦਾ ਵਿਆਹ ਕੀਤਾ ਜਾ ਸਕਦਾ ਹੈ। ਨਾਇਬ ਤਹਿਸੀਲਦਾਰ ਰਣਜੀਤ ਸਿੰਘ ਖਹਿਰਾ, ਸ਼੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਜੁਵੈਨਾਇਲ ਜਸਟਿਸ ਐਕਟ ਨੂੰ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿੱਚ ਸੁਚੱਜੇ ਢੰਗ ਨਾਲ ਲਾਗੂ ਕੀਤਾ ਜਾਵੇ ਅਤੇ ਬੱਚਿਆਂ ਦੇ ਕੇਸਾਂ ਨੂੰ ਤਰਜੀਹ ਦਿੰਦੇ ਹੋਏ ਬਾਲ ਮਿੱਤਰਤਾ ਪੂਰਵਕ ਢੰਗ ਨਾਲ ਨਜਿੱਠਣ ਲਈ ਸਖਤ ਕਦਮ ਚੁੱਕੇ ਜਾਣ ਅਤੇ ਬੱਚਿਆਂ ਨੂੰ ਗੁੱਡ ਟੱਚ ਅਤੇ ਬੈਡ ਟੱਚ ਬਾਰੇ ਜਾਣਕਾਰੀ ਦਿੱਤੀ ਜਾਵੇ। ਬਾਲ ਸੁਰੱਖਿਆ ਅਫ਼ਸਰ ਸ਼੍ਰੀਮਤੀ ਅਨੂ ਬਾਲਾ ਨੇ ਦੱਸਿਆ ਕਿ ਜੇਕਰ ਅਨਾਥ ਬੱਚਾ ਲਾਵਾਰਿਸ ਹਾਲਤ ਵਿੱਚ ਮਿਲਦਾ ਹੈ ਤਾਂ ਉਸ ਨੂੰ 24 ਘੰਟੇ ਦੇ ਅੰਦਰ-ਅੰਦਰ ਬਾਲ ਭਲਾਈ ਕਮੇਟੀ ਦੇ ਸਾਹਮਣੇ ਪੇਸ਼ ਕੀਤਾ ਜਾਵੇ, ਕੋਈ ਵੀ ਆਪਣੇ ਪੱਧਰ ਤੇ ਉਸ ਬੱਚੇ ਨੂੰ ਕਿਸੇ ਪਰਿਵਾਰ ਨੂੰ ਨਹੀਂ ਦੇ ਸਕਦਾ। ਪੁਲਿਸ ਦੁਆਰਾ ਬੱਚੇ ਦਾ ਰੀਹੈਬਲੀਟੇਸ਼ਨ ਯਕੀਨੀ ਬਣਾਇਆ ਜਾਵੇ।
Author : Malout Live