ਵੱਡੀ ਖਬਰ, ਸੁਸ਼ੀਲ ਜਲਹੋਤਰਾ ਨੂੰ ਮੁੜ ਤੋਂ ਭਾਜਪਾ ਮੰਡਲ ਮਲੋਟ ਦਾ ਪ੍ਰਧਾਨ ਕੀਤਾ ਨਿਯੁਕਤ
ਮਲੋਟ ਵਿੱਚ ਜਿਲ੍ਹਾ ਪ੍ਰਧਾਨ ਸਤੀਸ਼ ਅਸੀਜਾ ਦੇ ਦਿਸ਼ਾ-ਨਿਰਦੇਸ਼ ਹੇਠ ਸੁਸ਼ੀਲ ਜਲਹੋਤਰਾ ਨੇ ਫਿਰ ਤੋਂ ਭਾਜਪਾ ਮੰਡਲ ਮਲੋਟ ਦੀ ਕਮਾਨ ਸੰਭਾਲੀ ਹੈ। ਬੀਤੇ ਦਿਨ ਹੈਪੀ ਡਾਵਰ ਨੂੰ ਭਾਜਪਾ ਮੰਡਲ ਮਲੋਟ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ।
ਮਲੋਟ : ਮਲੋਟ ਵਿੱਚ ਜਿਲ੍ਹਾ ਪ੍ਰਧਾਨ ਸਤੀਸ਼ ਅਸੀਜਾ ਦੇ ਦਿਸ਼ਾ-ਨਿਰਦੇਸ਼ ਹੇਠ ਸੁਸ਼ੀਲ ਜਲਹੋਤਰਾ ਨੇ ਫਿਰ ਤੋਂ ਭਾਜਪਾ ਮੰਡਲ ਮਲੋਟ ਦੀ ਕਮਾਨ ਸੰਭਾਲੀ ਹੈ। ਬੀਤੇ ਦਿਨ ਹੈਪੀ ਡਾਵਰ ਨੂੰ ਭਾਜਪਾ ਮੰਡਲ ਮਲੋਟ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ, ਪਰ ਵਰਕਰਾਂ ਨੂੰ ਇਹ ਨਾ-ਮੰਜੂਰ ਸੀ ਅਤੇ ਵਰਕਰਾਂ ਵੱਲੋਂ ਇਸ ਸੰਬੰਧੀ ਆਪਣੇ ਵਿਚਾਰ ਦਿੱਤੇ ਅਤੇ ਮੁੜ ਤੋਂ ਸੁਸ਼ੀਲ ਜਲਹੋਤਰਾ ਨੂੰ ਭਾਜਪਾ ਮੰਡਲ ਮਲੋਟ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਸੁਸ਼ੀਲ ਜਲਹੋਤਰਾ ਦੇ ਭਾਜਪਾ ਮੰਡਲ ਮਲੋਟ ਦੇ ਪ੍ਰਧਾਨ ਬਣਨ ਤੇ ਇਕ ਵਾਰ ਫੇਰ ਵਰਕਰਾਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ।
ਇਸ ਮੌਕੇ ਪੰਜਾਬ ਕਾਰਜਕਾਰਨੀ ਮੈਂਬਰ ਸੁਸ਼ੀਲ ਗਰੋਵਰ, ਜਿਲ੍ਹਾ ਵਾਈਸ ਪ੍ਰਧਾਨ ਸੋਮਨਾਥ ਕਾਲੜਾ, ਸੀਨੀਅਰ ਭਾਜਪਾ ਆਗੂ ਵੇਦ ਚੁਚਰਾ, ਮੁਕੇਸ਼ ਜੱਗਾ, ਸੁਭਾਸ਼ ਗੁੰਬਰ, ਕੇਸ਼ਵ ਸਿਡਾਨਾ, ਓਮ ਗਰੋਵਰ, ਟੋਨੀ ਇਸ਼ਪਜਾਨੀ, ਸ਼ਿੰਪੂ ਗਾਬਾ, ਰਮਨ ਮੱਕੜ, ਵਿੱਕੀ ਜੁਨੇਜਾ, ਸੋਨੂੰ ਮੋਂਗਾ, ਅਸ਼ੋਕ ਅਰੋਧੀਆ, ਸੰਜੀਵ ਗਰੋਵਰ ਮੰਗੀ, ਸੁਰੇਸ਼ ਗਰੋਵਰ, ਅਨਿਲ ਜੱਗਾ ਅਤੇ ਰਜਨੀਸ਼ ਜੱਗਾ ਹਾਜ਼ਿਰ ਸਨ।
Author : Malout Live



