ਮਲੋਟ ਦੇ ਭਾਰਤ ਕੁਮਾਰ ਬਾਗੜੀ ਨੇ MP ਰਾਜਾ ਵੜਿੰਗ ਖਿਲਾਫ ਕਾਰਵਾਈ ਦੀ ਕੀਤੀ ਮੰਗ – ਜਾਣੋ ਵਜਾ
ਮਲੋਟ ਦੀ ਭਗਵਾਨ ਵਾਲਮੀਕਿ ਧਰਮਸ਼ਾਲਾ ਦੇ ਮੁੱਖ ਸਕੱਤਰ ਭਾਰਤ ਕੁਮਾਰ ਬਾਗੜੀ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਸਾਬਕਾ ਗ੍ਰਹਿ ਮੰਤਰੀ ਸ. ਬੂਟਾ ਸਿੰਘ ਬਾਰੇ ਕਾਲਾ ਰੰਗ, ਕੰਮ ਅਤੇ ਮਜਬੀ ਸਿੱਖ ਜਾਤੀ ਬਾਰੇ ਕੁੱਝ ਅਪਸ਼ਬਦ ਬੋਲੇ ਸਨ, ਜਿਸ ਦੀ ਉਹ ਸਖਤ ਸ਼ਬਦਾਂ ਵਿੱਚ ਨਿੰਦਿਆ ਕਰਦੇ ਹਨ
ਮਲੋਟ : ਪਿਛਲੇ ਦਿਨਾਂ ਵਿੱਚ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਸਾਬਕਾ ਗ੍ਰਹਿ ਮੰਤਰੀ ਸ. ਬੂਟਾ ਸਿੰਘ ਬਾਰੇ ਕਾਲਾ ਰੰਗ, ਕੰਮ ਅਤੇ ਮਜਬੀ ਸਿੱਖ ਜਾਤੀ ਬਾਰੇ ਕੁੱਝ ਅਪਸ਼ਬਦ ਬੋਲੇ ਸਨ। ਇਸ ਗੱਲ ਦਾ ਮਲੋਟ ਦੀ ਭਗਵਾਨ ਵਾਲਮੀਕਿ ਧਰਮਸ਼ਾਲਾ ਦੇ ਮੁੱਖ ਸਕੱਤਰ ਭਾਰਤ ਕੁਮਾਰ ਬਾਗੜੀ ਸਖਤ ਸ਼ਬਦਾਂ ਵਿੱਚ ਨਿੰਦਿਆ ਕਰਦੇ ਹਨ ਅਤੇ
ਪੰਜਾਬ ਸਰਕਾਰ ਤੋਂ ਇਹ ਵੀ ਮੰਗ ਕਰਦੇ ਹਨ ਕਿ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਅੱਗੇ ਤੋਂ ਇਸ ਤਰ੍ਹਾਂ ਕਿਸੇ ਅਪਸ਼ਬਦ ਨਾ ਬੋਲੇ ਜਾਣ।
Author : Malout Live



