ਬਾਬਾ ਰੁਲਦੂ ਰਾਮ ਜੀ ਅਗਰਵਾਲ ਪੀਰਖਾਨਾ ਟਰੱਸਟ ਮਲੋਟ ਦੇ ਸਰਬਸੰਮਤੀ ਨਾਲ ਪ੍ਰਧਾਨ ਨਿਯੁਕਤ
ਅਗਰਵਾਲ ਪੀਰਖਾਨਾ ਟਰੱਸਟ, ਮਲੋਟ ਦੀ ਇੱਕ ਅਹਿਮ ਮੀਟਿੰਗ ਵਿੱਚ ਟਰੱਸਟ ਦੇ ਸਮੂਹ ਮੈਂਬਰਾਂ ਨੇ ਇਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਬਾਬਾ ਰੁਲਦੂ ਰਾਮ ਜੀ ਨੂੰ ਸਰਬਸੰਮਤੀ ਨਾਲ ਟਰੱਸਟ ਦਾ ਨਵਾਂ ਪ੍ਰਧਾਨ ਚੁਣਿਆ। ਇਸ ਚੋਣ ਦੌਰਾਨ ਕਿਸੇ ਵੀ ਮੈਂਬਰ ਵੱਲੋਂ ਕੋਈ ਵਿਰੋਧ ਨਹੀਂ ਕੀਤਾ ਗਿਆ।
ਮਲੋਟ : ਅਗਰਵਾਲ ਪੀਰਖਾਨਾ ਟਰੱਸਟ, ਮਲੋਟ ਦੀ ਇੱਕ ਅਹਿਮ ਮੀਟਿੰਗ ਵਿੱਚ ਟਰੱਸਟ ਦੇ ਸਮੂਹ ਮੈਂਬਰਾਂ ਨੇ ਇਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਬਾਬਾ ਰੁਲਦੂ ਰਾਮ ਜੀ ਨੂੰ ਸਰਬਸੰਮਤੀ ਨਾਲ ਟਰੱਸਟ ਦਾ ਨਵਾਂ ਪ੍ਰਧਾਨ ਚੁਣਿਆ। ਇਸ ਚੋਣ ਦੌਰਾਨ ਕਿਸੇ ਵੀ ਮੈਂਬਰ ਵੱਲੋਂ ਕੋਈ ਵਿਰੋਧ ਨਹੀਂ ਕੀਤਾ ਗਿਆ। ਮੀਟਿੰਗ ਦੌਰਾਨ ਹਾਜ਼ਿਰ ਮੈਂਬਰਾਂ ਵੱਲੋਂ ਬਾਬਾ ਰੁਲਦੂ ਰਾਮ ਜੀ ਦਾ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਲਈ ਵਧਾਈ ਦਿੱਤੀ ਗਈ। ਮੈਂਬਰਾਂ ਨੇ ਵਿਸ਼ਵਾਸ ਜਤਾਇਆ ਕਿ ਉਨ੍ਹਾਂ ਦੀ ਅਗਵਾਈ ਹੇਠ ਟਰੱਸਟ ਸਮਾਜ ਭਲਾਈ ਅਤੇ ਧਾਰਮਿਕ ਕਾਰਜਾਂ ਵਿੱਚ ਹੋਰ ਵੱਡਾ ਯੋਗਦਾਨ ਪਾਏਗਾ।
ਇਸ ਮੌਕੇ ਟਰੱਸਟ ਦੇ ਮਾਣਯੋਗ ਮੈਂਬਰ ਸੁਰੇਸ਼ ਕੁਮਾਰ, ਇੰਦਰਜੀਤ ਗਰਗ, ਭਾਰਤ ਭੂਸ਼ਣ, ਡਿੰਪਲ ਗਰਗ, ਹਰੀਸ਼ ਬੰਸਲ, ਜੇ.ਪੀ. ਜਿੰਦਲ, ਵਿਜੇ ਕੁਮਾਰ ਸਿੰਗਲਾ, ਸੁਰੇਸ਼ ਗਰਗ (ਸ਼ਸ਼ੀ), ਕ੍ਰਿਸ਼ਨ ਲਾਲ, ਸਤਪਾਲ ਗਰਗ ਅਤੇ ਅੰਕਿਤ ਗਰਗ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ। ਮੀਟਿੰਗ ਦੇ ਅੰਤ ਵਿੱਚ ਸਮੂਹ ਮੈਂਬਰਾਂ ਨੇ ਬਾਬਾ ਰੁਲਦੂ ਰਾਮ ਜੀ ਨੂੰ ਵਧਾਈ ਦਿੰਦਿਆਂ ਟਰੱਸਟ ਦੀ ਤਰੱਕੀ ਅਤੇ ਸਮਾਜ ਸੇਵਾ ਲਈ ਪੂਰੀ ਨਿਸ਼ਠਾ ਨਾਲ ਕੰਮ ਕਰਨ ਦਾ ਸੰਕਲਪ ਲਿਆ।
Author : Malout Live



