ਪੰਜਾਬ ਸਕੂਲ ਸਿੱਖਿਆ ਦੇ ਜੋਨ ਲੈਵਲ ਮੁਕਾਬਲੇ ਵਿੱਚ ਜੇ.ਆਰ.ਐਮ ਕ੍ਰਿਕਟ ਅਕੈਡਮੀ ਨੇ ਜਿੱਤਿਆ ਸੋਨ ਤਗਮਾ
ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਪੰਜਾਬ ਵੱਲੋਂ ਕਰਵਾਈਆਂ ਜਾ ਰਹੀਆਂ 70ਵੀਆਂ ਪੰਜਾਬ ਸਕੂਲ ਖੇਡਾਂ 2026-27 ਕ੍ਰਿਕਟ ਅੰਡਰ-14 ਲੜਕੇ ਗਰੁੱਪ ਦੇ ਮੁਕਾਬਲਿਆਂ ਵਿੱਚ ਜੇ.ਆਰ.ਐਮ ਕ੍ਰਿਕੇਟ ਅਕੈਡਮੀ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਫਾਇਨਲ ਮੁਕਾਬਲਾ ਜਿੱਤ ਕੇ ਸੋਨ ਤਗਮਾ ਜੇ.ਆਰ.ਐਮ ਕ੍ਰਿਕਟ ਅਕੈਡਮੀ ਦੀ ਝੋਲੀ ਪਾਇਆ।
ਮਲੋਟ : ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਪੰਜਾਬ ਵੱਲੋਂ ਕਰਵਾਈਆਂ ਜਾ ਰਹੀਆਂ 70ਵੀਆਂ ਪੰਜਾਬ ਸਕੂਲ ਖੇਡਾਂ 2026-27 ਕ੍ਰਿਕਟ ਅੰਡਰ-14 ਲੜਕੇ ਗਰੁੱਪ ਦੇ ਮੁਕਾਬਲਿਆਂ ਵਿੱਚ ਜੇ.ਆਰ.ਐਮ ਕ੍ਰਿਕੇਟ ਅਕੈਡਮੀ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਫਾਇਨਲ ਮੁਕਾਬਲਾ ਜਿੱਤ ਕੇ ਸੋਨ ਤਗਮਾ ਜੇ.ਆਰ.ਐਮ ਕ੍ਰਿਕਟ ਅਕੈਡਮੀ ਦੀ ਝੋਲੀ ਪਾਇਆ। ਇਸ ਜੋਨ ਲੈਵਲ ਮੈਚ ਵਿੱਚ ਵੱਖ-ਵੱਖ ਸਕੂਲਾਂ ਦੀਆਂ 7 ਟੀਮਾਂ ਨੇ ਹਿੱਸਾ ਲਿਆ। ਜਿਸ ਵਿੱਚ ਫਾਈਨਲ ਮੁਕਾਬਲਾ ਜੇ.ਆਰ.ਐਮ ਵਰਲਡ ਸਕੂਲ ਅਤੇ ਕਾਨਵੈਂਟ ਸਕੂਲ ਮਲੋਟ ਦੀ ਟੀਮ ਵਿਚਕਾਰ ਹੋਇਆ।
ਇਸ ਵਿੱਚ ਜੇ.ਆਰ.ਐਮ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਫਾਈਨਲ ਮੈਚ ਜਿੱਤ ਕੇ ਜ਼ਿਲ੍ਹਾ ਪੱਧਰੀ ਮੈਚ ਲਈ ਆਪਣਾ ਸਥਾਨ ਪੱਕਾ ਕੀਤਾ। ਜੇ.ਆਰ.ਐਮ ਕ੍ਰਿਕੇਟ ਅਕੈਡਮੀ ਦੇ ਖਿਡਾਰੀਆਂ ਦੀ ਇਸ ਸ਼ਾਨਦਾਰ ਪ੍ਰਾਪਤੀ ਲਈ ਸੰਸਥਾਂ ਦੇ ਪ੍ਰਿੰਸੀਪਲ ਮੈਡਮ ਰਵਨੀਤ ਕੌਰ ਗਿੱਲ ਨੇ ਖਿਡਾਰੀਆਂ ਅਤੇ ਕ੍ਰਿਕਟ ਅਕੈਡਮੀ ਦੇ ਕੋਚ ਬਿੰਦਰ ਮਾਨ ਦੀ ਮਿਹਨਤ ਦੀ ਸ਼ਲਾਘਾ ਕਰਦੇ ਹੋਏ ਵਧਾਈ ਦਿੱਤੀ ਅਤੇ ਆਉਣ ਵਾਲੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਲਈ ਸ਼ੁੱਭਕਾਮਨਾਵਾ ਦਿੱਤੀਆਂ।
Author : Malout Live



