ਮਲੋਟ ਵਿੱਚ ਕਰਵਾਈ ਗਈ ਮੈਰਾਥਨ ਰੇਸ, ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਵੀ ਲਿਆ ਹਿੱਸਾ
ਮਲੋਟ ਵਿੱਚ ਨਸ਼ਿਆਂ ਖਿਲਾਫ ਇਕ ਵੱਡੇ ਸੁਨੇਹੇ ਨੂੰ ਲੈ ਕੇ ਮਲੋਟ ਦੇ ਲਾਇਨਜ਼ ਕਲੱਬ ਵੱਲੋਂ ਬੀਤੇ ਦਿਨ ਐਤਵਾਰ ਨੂੰ ਸਵੇਰੇ ਮੈਰਾਥਨ ਰੇਸ ਕਰਵਾਈ ਗਈ। ਇਸ ਰੇਸ ਤਕਰੀਬਨ 5 ਕਿਲੋਮੀਟਰ ਦੀ ਸੀ, ਜਿਸ ਦੀ ਸ਼ੁਰੂਆਤ ਮਲੋਟ ਦੀ ਦਾਣਾ ਮੰਡੀ ਤੋਂ ਕੀਤੀ ਗਈ। ਇਹ ਰੇਸ ਦਾਣਾ ਮੰਡੀ ਤੋਂ ਸ਼ੁਰੂ ਹੋ ਕੇ ਦਾਨੇਵਾਲਾ ਚੌਂਕ ਤੱਕ ਅਤੇ ਫਿਰ ਦਾਨੇਵਾਲਾ ਚੌਂਕ ਤੋਂ ਵਾਪਸੀ ਦਾਣਾਮੰਡੀ ਮਲੋਟ ਤੱਕ ਸੀ।
ਮਲੋਟ : ਮਲੋਟ ਵਿੱਚ ਨਸ਼ਿਆਂ ਖਿਲਾਫ ਇਕ ਵੱਡੇ ਸੁਨੇਹੇ ਨੂੰ ਲੈ ਕੇ ਮਲੋਟ ਦੇ ਲਾਇਨਜ਼ ਕਲੱਬ ਵੱਲੋਂ ਬੀਤੇ ਦਿਨ ਐਤਵਾਰ ਨੂੰ ਸਵੇਰੇ ਮੈਰਾਥਨ ਰੇਸ ਕਰਵਾਈ ਗਈ। ਇਸ ਰੇਸ ਤਕਰੀਬਨ 5 ਕਿਲੋਮੀਟਰ ਦੀ ਸੀ, ਜਿਸ ਦੀ ਸ਼ੁਰੂਆਤ ਮਲੋਟ ਦੀ ਦਾਣਾ ਮੰਡੀ ਤੋਂ ਕੀਤੀ ਗਈ। ਇਹ ਰੇਸ ਦਾਣਾ ਮੰਡੀ ਤੋਂ ਸ਼ੁਰੂ ਹੋ ਕੇ ਦਾਨੇਵਾਲਾ ਚੌਂਕ ਤੱਕ ਅਤੇ ਫਿਰ ਦਾਨੇਵਾਲਾ ਚੌਂਕ ਤੋਂ ਵਾਪਸੀ ਦਾਣਾਮੰਡੀ ਮਲੋਟ ਤੱਕ ਸੀ। ਇਸ ਦੌਰਾਨ ਕਈ ਸਾਰੇ ਸ਼ਹਿਰ ਵਾਸੀਆਂ ਨੇ ਵੱਧ-ਚੜ੍ਹ ਕੇ ਭਾਗ ਲਿਆ, ਜਿਸ ਵਿੱਚ ਬੱਚਿਆਂ ਤੋਂ ਲੈ ਕੇ ਬਜੁਰਗਾਂ ਅਤੇ ਲੇਡੀਜ਼ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ।
ਇਸ ਰੇਸ ਦੀ ਸ਼ੁਰੂਆਤ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਆਪਣੇ ਹੱਥੀਂ ਕੀਤੀ ਅਤੇ ਖੁੱਦ ਵੀ ਇਸ ਰੇਸ ਵਿੱਚ ਦੌੜੇ। ਰੇਸ ਖਤਮ ਕਰਨ ਉਪਰੰਤ ਸਾਰਿਆਂ ਨੂੰ ਖਾਣ ਲਈ ਫਰੂਟ ਅਤੇ ਡਰਿੰਕਸ ਦਿੱਤੇ ਗਏ। ਇਸ ਦੇ ਨਾਲ ਹੀ ਸਭ ਨੂੰ ਮੈਡਲ ਅਤੇ ਸਰਟੀਫਿਕੇਟ ਵੀ ਦਿੱਤੇ ਗਏ। ਰੇਸ ਖਤਮ ਉਪਰੰਤ ਜੇਤੂਆਂ ਨੂੰ ਸਪੈਸ਼ਲ ਇਨਾਮ ਦਿੱਤੇ ਗਏ। ਇਸ ਰੇਸ ਦਾ ਮਕਸਦ ਸਿਰਫ ਅੱਜ ਦੀ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਉਨ੍ਹਾਂ ਨੂੰ ਖੇਡਾਂ ਅਤੇ ਇਕ ਖੁਸ਼ਹਾਲ ਜੀਵਨ ਵੱਲ ਲਿਜਾਣ ਦਾ ਸੀ।
Author : Malout Live



