BJP ਮੰਡਲ ਪ੍ਰਧਾਨ ਸੁਸ਼ੀਲ ਜਲਹੋਤਰਾ ਨੇ ਜੋਨੀ ਗਰਗ ਨਾਲ ਕੀਤੀ ਮੁਲਾਕਾਤ, ਵਾਰਡ ਲਈ ਰੱਖੀਆਂ ਮੰਗਾਂ

ਮਲੋਟ ਵਾਰਡ ਨੰਬਰ 10 ਤੋਂ ਭਾਜਪਾ ਦੇ ਮੰਡਲ ਮਲੋਟ ਪ੍ਰਧਾਨ ਸੁਸ਼ੀਲ ਜਲਹੋਤਰਾ ਨੇ ਮਲੋਟ ਨਗਰ ਦੇ ਨਵੇਂ ਬਣੇ ਪ੍ਰਧਾਨ ਜੋਨੀ ਗਰਗ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੇ ਪ੍ਰਧਾਨ ਬਣਨ ਦੀ ਖੁਸ਼ੀ ਵਿੱਚ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ।

ਮਲੋਟ : ਮਲੋਟ ਵਾਰਡ ਨੰਬਰ 10 ਤੋਂ ਭਾਜਪਾ ਦੇ ਮੰਡਲ ਮਲੋਟ ਪ੍ਰਧਾਨ ਸੁਸ਼ੀਲ ਜਲਹੋਤਰਾ ਨੇ ਮਲੋਟ ਨਗਰ ਦੇ ਨਵੇਂ ਬਣੇ ਪ੍ਰਧਾਨ ਜੋਨੀ ਗਰਗ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੇ ਪ੍ਰਧਾਨ ਬਣਨ ਦੀ ਖੁਸ਼ੀ ਵਿੱਚ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ਸੁਸ਼ੀਲ ਜਲਹੋਤਰਾ ਨੇ ਮਲੋਟ ਵਾਰਡ ਨੰਬਰ 10 ਦੀਆਂ ਸਮੱਸਿਆਵਾਂ ਜੋਨੀ ਗਰਗ ਅੱਗੇ ਰੱਖੀਆਂ।

ਪ੍ਰਧਾਨ ਜੋਨੀ ਗਰਗ ਨੇ ਕਿਹਾ ਕਿ ਬਹੁਤ ਜਲਦ ਇਨ੍ਹਾਂ ਸਮੱਸਿਆਵਾਂ ਦਾ ਹੱਲ ਕਰ ਦਿੱਤਾ ਜਾਵੇਗਾ। ਇਸ ਮੌਕੇ ਵਾਰਡ ਨੰਬਰ 10 ਤੋਂ ਸੋਨੂੰ ਕੁਮਾਰ, ਮੰਗਾ ਕੁਮਾਰ, ਬਾਬੂ ਕੁਮਾਰ, ਦਰਸ਼ਨ ਕੁਮਾਰ, ਵਿੱਕੀ ਕੁਮਾਰ ਅਤੇ ਹੋਰ ਵੀ ਵਾਰਡ ਵਾਸੀ ਮੌਜੂਦ ਸਨ।

Author : Malout Live