ਅਗਰਵਾਲ ਲੰਗਰ ਕਮੇਟੀ ਮਲੋਟ ਨੇ ਨਵ-ਨਿਯੁਕਤ ਨਗਰ ਕੌਂਸਲ ਪ੍ਰਧਾਨ ਜੌਨੀ ਗਰਗ ਨੂੰ ਕੀਤਾ ਸਨਮਾਨਿਤ

ਨਗਰ ਕੌਂਸਲ ਪ੍ਰਧਾਨ ਜੌਨੀ ਗਰਗ ਨੇ ਆਪਣੀ ਮਨੋਕਾਮਨਾ ਪੂਰੀ ਹੋਣ ਤੇ ਮਲੋਟ ਦੇ ਅਗਰਵਾਲ ਪੀਰਖਾਨੇ ਪਹੁੰਚ ਕੇ ਸ਼ਰਧਾ ਨਾਲ ਮੱਥਾ ਟੇਕ ਕੇ ਪ੍ਰਸ਼ਾਦ ਵੰਡਿਆ। ਇਸ ਮੌਕੇ 'ਤੇ ਉਨ੍ਹਾਂ ਸਾਰਿਆਂ ਦੀ ਖੁਸ਼ੀ, ਖੁਸ਼ਹਾਲੀ, ਭਾਈਚਾਰੇ ਅਤੇ ਸ਼ਹਿਰ ਦੀ ਤਰੱਕੀ ਲਈ ਪ੍ਰਾਰਥਨਾ ਕੀਤੀ।

ਮਲੋਟ : ਨਗਰ ਕੌਂਸਲ ਪ੍ਰਧਾਨ ਜੌਨੀ ਗਰਗ ਨੇ ਆਪਣੀ ਮਨੋਕਾਮਨਾ ਪੂਰੀ ਹੋਣ ਤੇ ਮਲੋਟ ਦੇ ਅਗਰਵਾਲ ਪੀਰਖਾਨੇ ਪਹੁੰਚ ਕੇ ਸ਼ਰਧਾ ਨਾਲ ਮੱਥਾ ਟੇਕ ਕੇ ਪ੍ਰਸ਼ਾਦ ਵੰਡਿਆ। ਇਸ ਮੌਕੇ 'ਤੇ ਉਨ੍ਹਾਂ ਸਾਰਿਆਂ ਦੀ ਖੁਸ਼ੀ, ਖੁਸ਼ਹਾਲੀ, ਭਾਈਚਾਰੇ ਅਤੇ ਸ਼ਹਿਰ ਦੀ ਤਰੱਕੀ ਲਈ ਪ੍ਰਾਰਥਨਾ ਕੀਤੀ। ਇਸ ਮੌਕੇ 'ਤੇ ਅਗਰਵਾਲ ਲੰਗਰ ਕਮੇਟੀ, ਮਲੋਟ ਨੇ ਨਗਰ ਕੌਂਸਲ ਪ੍ਰਧਾਨ ਜੌਨੀ ਗਰਗ ਨੂੰ ਸ਼ਾਲ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਕਮੇਟੀ ਮੈਂਬਰਾਂ ਨੇ ਉਨ੍ਹਾਂ ਦੇ ਸਮਾਜਿਕ ਕਾਰਜ, ਲੋਕ ਸੇਵਾ ਅਤੇ ਸਮਾਜ ਪ੍ਰਤੀ ਸਮਰਪਣ ਦੀ ਸ਼ਲਾਘਾ ਕੀਤੀ ਅਤੇ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ।

ਇਸ ਸਮਾਗਮ ਦੌਰਾਨ ਟਰੱਸਟ ਦੇ ਸਾਰੇ ਮੈਂਬਰ ਜਿਨ੍ਹਾਂ ਵਿੱਚ ਅਗਰਵਾਲ ਪੀਰਖਾਨਾ ਟਰੱਸਟ ਦੇ ਸਰਪ੍ਰਸਤ ਬਾਬਾ ਰੁਲਦੂ ਰਾਮ ਜੀ ਅਤੇ ਪਤਵੰਤੇ ਸ਼ਾਮਿਲ ਸਨ। ਸਾਰਿਆਂ ਨੇ ਧਾਰਮਿਕ ਮਾਹੌਲ ਵਿੱਚ ਪ੍ਰਸ਼ਾਦ ਗ੍ਰਹਿਣ ਕੀਤਾ ਅਤੇ ਇੱਕ ਦੂਜੇ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਇਹ ਸਮਾਗਮ ਸ਼ਰਧਾ, ਸੇਵਾ ਅਤੇ ਸਮਾਜਿਕ ਸਦਭਾਵਨਾ ਦੀ ਇੱਕ ਸੁੰਦਰ ਉਦਾਹਰਣ ਸੀ। ਜਿਸ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ।

Author : Malout Live