ਗਿਆਰਵਾਂ ਮੂਰਤੀ ਸਥਾਪਨਾ ਦਿਵਸ ਬੜੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਜਾਵੇਗਾ

ਮਲੋਟ:- ਸ਼੍ਰੀ ਵੈਸ਼ਨੂੰ ਦੁਰਗਾ ਮੰਦਿਰ ਮਲੋਟ ਵਿਖੇ ਸ਼੍ਰੀ ਦੁਰਗਾ ਅਸ਼ਟਮੀ ਦਾ ਤਿਉਹਾਰ ਬੜੇ ਧੂਮਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਮੰਦਿਰ ਦੀ ਸਜਾਵਟ ਸ਼੍ਰੀ ਵੈਸ਼ਨੂੰ ਦੇਵੀ ਧਾਮ ਦੀ ਤਰ੍ਹਾਂ ਫੁੱਲਾਂ ਅਤੇ ਫਲਾਂ ਨਾਲ ਕੀਤੀ ਗਈ ਅਤੇ ਕੰਜਕਾਂ ਦੀ ਪੂਜਾ ਕੀਤੀ ਗਈ।

ਮੰਦਿਰ ਕਮੇਟੀ ਦੇ ਪ੍ਰਧਾਨ ਜਗਜੀਵਨ ਦਾਸ ਸੁਖੀਜਾ, ਰਾਜ ਕੁਮਾਰ ਰੱਸੇਵੱਟ, ਅਸ਼ੀਸ਼ ਕਾਠਪਾਲ, ਗੁਰਮੀਤ ਕੁਮਾਰ ਅਤੇ ਧੀਰਜ ਕੁਮਾਰ ਨੇ ਕਿਹਾ ਕਿ ਕੰਜਕਾਂ ਦੀ ਪੂਜਾ ਦਾ ਸੰਸਾਰ ਵਿੱਚ ਬਹੁਤ ਮਹੱਤਤਾ ਹੈ। ਉਹਨਾਂ ਕਿਹਾ ਕਿ ਸਿਰਫ ਦੁਰਗਾ ਅਸ਼ਟਮੀ ਵਾਲੇ ਦਿਨ ਹੀ ਨਹੀਂ ਸਗੋਂ ਹਰ ਸਮੇਂ ਧੀਆਂ ਨੂੰ ਪੂਰਾ ਮਾਣ ਸਤਿਕਾਰ ਦੇਣਾ ਚਾਹੀਦਾ ਹੈ ਅਤੇ ਆਪਣੀਆਂ ਧੀਆਂ ਦੇ ਨਾਲ-ਨਾਲ ਹੋਰਨਾਂ ਲੋਕਾਂ ਦੀਆਂ ਧੀਆਂ ਨੂੰ ਹਰ ਸਮੇਂ ਕੰਜਕਾਂ ਸਮਝ ਕੇ ਪੂਜਿਆ ਜਾਣਾਂ ਚਾਹੀਦਾ ਹੈ ਤਾਂ ਕਿ ਨਿਰੋਏ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।