ਪੰਜਾਬ ਕਾਂਗਰਸ ਦੇ ਬੁਲਾਰੇ ਅਤੇ ਆਲ ਇੰਡੀਆ ਕਾਂਗਰਸ ਦੇ ਮੀਡੀਆ ਕੋਆਰਡੀਨੇਟਰ ਰਾਣਾ ਬਲਜੀਤ ਸਿੰਘ ਚਾਹਲ ਵੱਲੋਂ ਸਾਰੇ ਜਿੱਤੇ ਉਮੀਦਵਾਰਾਂ ਨੂੰ ਮੁਬਾਰਕਬਾਦ

ਪੰਜਾਬ ਕਾਂਗਰਸ ਦੇ ਬੁਲਾਰੇ ਅਤੇ ਆਲ ਇੰਡੀਆ ਕਾਂਗਰਸ ਦੇ ਮੀਡੀਆ ਕੋਆਰਡੀਨੇਟਰ ਰਾਣਾ ਬਲਜੀਤ ਸਿੰਘ ਚਾਹਲ ਨੇ ਮਿਊਂਸੀਪਲ ਕਮੇਟੀ ਦੇ ਵਿੱਚ ਜਿੱਤੇ ਸਾਰੇ ਉਮੀਦਵਾਰਾਂ ਨੂੰ ਵਧਾਈ ਦਿੱਤੀ। ਸਾਰੀਆਂ ਪਾਰਟੀਆਂ ਦੇ ਐਮ.ਸੀ ਇੱਕਜੁੱਟ ਹੋ ਕੇ ਮਲੋਟ ਸ਼ਹਿਰ ਨੂੰ ਸਵੱਛ ਅਭਿਆਨ ਤਹਿਤ ਪਹਿਲੇ ਨੰਬਰ ਤੇ ਲੈ ਕੇ ਆਉਣ।

ਮਲੋਟ : ਪੰਜਾਬ ਕਾਂਗਰਸ ਦੇ ਬੁਲਾਰੇ ਅਤੇ ਆਲ ਇੰਡੀਆ ਕਾਂਗਰਸ ਦੇ ਮੀਡੀਆ ਕੋਆਰਡੀਨੇਟਰ ਰਾਣਾ ਬਲਜੀਤ ਸਿੰਘ ਚਾਹਲ ਨੇ ਮਿਊਂਸੀਪਲ ਕਮੇਟੀ ਦੇ ਵਿੱਚ ਜਿੱਤੇ ਸਾਰੇ ਉਮੀਦਵਾਰਾਂ ਨੂੰ ਵਧਾਈ ਦਿੱਤੀ। ਉਹਨਾਂ ਵਧਾਈ ਦਿੰਦਿਆਂ ਕਿਹਾ ਕਿ ਹੁਣ ਸਾਰੇ ਉਮੀਦਵਾਰ ਆਪਣੇ-ਆਪਣੇ ਵਾਰਡ ਦੀ ਤਰੱਕੀ ਕਰਵਾਉਣ ਅਤੇ ਜਿਨ੍ਹਾਂ ਉਮੀਦਾਂ ਨਾਲ ਉਹਨਾਂ ਨੂੰ ਲੋਕਾਂ ਨੇ ਵੋਟਾਂ ਪਾ ਕੇ ਐਮ.ਸੀ ਬਣਾਇਆ ਉਹਨਾਂ ਦੀਆਂ ਉਮੀਦਾਂ ਤੇ ਖਰਾ ਉਤਰਨ ਤਾਂ ਜੋ ਲੋਕਾਂ ਵੱਲੋਂ ਉਹਨਾਂ ਤੇ ਕੀਤਾ ਭਰੋਸਾ ਮਜ਼ਬੂਤ ਹੋਵੇ।

ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਆਪਣੇ ਵਾਰਡ ਦੇ ਲੋਕਾਂ ਦੇ ਕੰਮ ਕਰਨ ਕਿਉਂਕਿ ਇਲੈਕਸ਼ਨ ਜਿੱਤਣ ਤੋਂ ਬਾਅਦ ਐਮ.ਸੀ ਕੇਵਲ ਪਾਰਟੀ ਦਾ ਨਹੀਂ ਸਾਰੇ ਵਾਰਡ ਦਾ ਹੋ ਜਾਂਦਾ ਹੈ। ਸਾਰੀਆਂ ਪਾਰਟੀਆਂ ਦੇ ਐਮ.ਸੀ ਇੱਕਜੁੱਟ ਹੋ ਕੇ ਮਲੋਟ ਸ਼ਹਿਰ ਨੂੰ ਸਵੱਛ ਅਭਿਆਨ ਤਹਿਤ ਪਹਿਲੇ ਨੰਬਰ ਤੇ ਲੈ ਕੇ ਆਉਣ।

Author : Malout Live