ਮਿਮਿਟ ਦੇ ਕੰਪਿਊਟਰ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰਾਂ ਨੇ ਤਕਨੀਕੀ ਗਿਆਨ ਨੂੰ ਪੁਸਤਕਾਂ ਦਾ ਦਿੱਤਾ ਰੂਪ

ਮਲੋਟ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਇਨਫਰਮੇਸ਼ਨ ਟੈਕਨਾਲੋਜੀ ਵੱਲੋਂ ਤਕਨੀਕੀ ਸਿੱਖਿਆ ਦੇ ਖੇਤਰ ਵਿੱਚ ਇੱਕ ਹੋਰ ਮਹੱਤਵਪੂਰਨ ਉਪਰਾਲਾ ਕਰਦਿਆਂ ਦੋ ਪੁਸਤਕਾਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ। ਇਨ੍ਹਾਂ ਪੁਸਤਕਾਂ ਦਾ ਰਿਲੀਜ਼ ਸਮਾਰੋਹ ਸੰਸਥਾ ਦੇ ਡਾਇਰੈਕਟਰ ਡਾ. ਅਸ਼ਵਨੀ ਕੁਮਾਰ ਬਾਂਸਲ ਵੱਲੋਂ ਕੀਤਾ ਗਿਆ।

ਮਲੋਟ : ਮਲੋਟ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਇਨਫਰਮੇਸ਼ਨ ਟੈਕਨਾਲੋਜੀ ਵੱਲੋਂ ਤਕਨੀਕੀ ਸਿੱਖਿਆ ਦੇ ਖੇਤਰ ਵਿੱਚ ਇੱਕ ਹੋਰ ਮਹੱਤਵਪੂਰਨ ਉਪਰਾਲਾ ਕਰਦਿਆਂ ਦੋ ਪੁਸਤਕਾਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ ਇਨ੍ਹਾਂ ਪੁਸਤਕਾਂ ਦਾ ਰਿਲੀਜ਼ ਸਮਾਰੋਹ ਸੰਸਥਾ ਦੇ ਡਾਇਰੈਕਟਰ ਡਾ. ਅਸ਼ਵਨੀ ਕੁਮਾਰ ਬਾਂਸਲ ਵੱਲੋਂ ਕੀਤਾ ਗਿਆ ਪਹਿਲੀ ਪੁਸਤਕ “Computer Organization & Architecture” ਹੈ, ਜਿਸ ਦੇ ਲੇਖਕ ਡਾ. ਹਰਕੀਰਤ ਸਿੰਘ ਬਰਾੜ, ਡਾ. ਕੁਲਵੀਰ ਸਿੰਘ , ਇੰਜ. ਜੋਗਿੰਦਰ ਸਿੰਘ ਅਤੇ ਇੰਜ. ਹਰਜਸਦੀਪ ਸਿੰਘ ਹਨ ਦੂਸਰੀ ਪੁਸਤਕ “Machine Learning: Concepts, Techniques, and Real-World Systems” ਹੈ, ਜਿਸ ਦੇ ਲੇਖਕ ਇੰਜ. ਹਰਜਸਦੀਪ ਸਿੰਘ, ਡਾ. ਕੁਲਵੀਰ ਸਿੰਘ, ਡਾ. ਹਰਕੀਰਤ ਸਿੰਘ ਬਰਾੜ ਅਤੇ ਇੰਜ. ਜੋਗਿੰਦਰ ਸਿੰਘ ਹਨ

ਇਸ ਮੌਕੇ ਡਾ. ਸੋਨੀਆ ਸ਼ਰਮਾ ਨੇ ਪੁਸਤਕਾਂ ਦੇ ਲੇਖਕਾਂ ਨੂੰ ਇਸ ਅਕਾਦਮਿਕ ਉਪਲੱਬਧੀ ਲਈ ਵਧਾਈ ਦਿੱਤੀ ਉਨ੍ਹਾਂ ਨੇ ਕਿਹਾ ਕਿ ਤਕਨੀਕੀ ਵਿਸ਼ਿਆਂਤੇ ਪੁਸਤਕਾਂ ਦਾ ਲੇਖਨ ਅਧਿਆਪਕਾਂ ਦੇ ਗਿਆਨ, ਮਿਹਨਤ ਅਤੇ ਅਕਾਦਮਿਕ ਸਮਰਪਣ ਨੂੰ ਦਰਸਾਉਂਦਾ ਹੈ ਡਾਇਰੈਕਟਰ ਡਾ. ਅਸ਼ਵਨੀ ਕੁਮਾਰ ਬਾਂਸਲ ਨੇ ਪੁਸਤਕਾਂ ਦੇ ਲੇਖਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਤਕਨਾਲੋਜੀ ਦੇ ਤੇਜ਼ੀ ਨਾਲ ਬਦਲ ਰਹੇ ਦੌਰ ਵਿੱਚ ਮਸ਼ੀਨ ਲਰਨਿੰਗ ਅਤੇ ਕੰਪਿਊਟਰ ਆਰਕੀਟੈਕਚਰ ਵਰਗੇ ਵਿਸ਼ਿਆਂਤੇ ਮਿਆਰੀ ਪੁਸਤਕਾਂ ਦੀ ਮਹੱਤਤਾ ਹੋਰ ਵੀ ਵੱਧ ਗਈ ਹੈ

Author : Malout Live