ਜੀ.ਜੀ.ਐੱਸ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਵਿੱਚ ਲੜਕੀਆਂ ਲਈ ਹਾਰ-ਸ਼ਿੰਗਾਰ ਤੇ ਹੋਈ ਵਰਕਸ਼ਾਪ
ਗੁਰੂ ਗੋਬਿੰਦ ਸਿੰਘ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ, ਗਿੱਦੜਬਾਹਾ ਵੱਲੋਂ ਮੇਕਅੱਪ ਅਤੇ ਗਰੂਮਿੰਗ ਬਾਰੇ ਸੈਮੀਨਾਰ ਕਰਵਾਇਆ ਗਿਆ। ਇਹ ਸੈਮੀਨਾਰ ਵਿਦਿਆਰਥੀਆਂ ਨੂੰ ਮੇਕਅੱਪ, ਹੇਅਰ ਸਟਾਈਲ ਆਦਿ ਵਿਸ਼ਿਆਂ 'ਤੇ ਮਹੱਤਵਪੂਰਨ ਤਕਨੀਕਾਂ, ਵਿਧੀਆਂ ਬਾਰੇ ਗਿਆਨ ਪ੍ਰਦਾਨ ਕਰਨ ਦੇ ਉਦੇਸ਼ ਨਾਲ ਆਯੋਜਿਤ ਕੀਤਾ ਗਿਆ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਗੁਰੂ ਗੋਬਿੰਦ ਸਿੰਘ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ, ਗਿੱਦੜਬਾਹਾ ਵੱਲੋਂ 13 ਸਤੰਬਰ 2024 ਨੂੰ ਮੇਕਅੱਪ ਅਤੇ ਗਰੂਮਿੰਗ ਬਾਰੇ ਸੈਮੀਨਾਰ ਕਰਵਾਇਆ ਗਿਆ। ਇਹ ਸੈਮੀਨਾਰ ਵਿਦਿਆਰਥੀਆਂ ਨੂੰ ਮੇਕਅੱਪ, ਹੇਅਰ ਸਟਾਈਲ ਆਦਿ ਵਿਸ਼ਿਆਂ 'ਤੇ ਮਹੱਤਵਪੂਰਨ ਤਕਨੀਕਾਂ, ਵਿਧੀਆਂ ਬਾਰੇ ਗਿਆਨ ਪ੍ਰਦਾਨ ਕਰਨ ਦੇ ਉਦੇਸ਼ ਨਾਲ ਆਯੋਜਿਤ ਕੀਤਾ ਗਿਆ। ਇਸ ਸੈਮੀਨਾਰ ਵਿੱਚ ਕਾਲਜ ਦੀਆਂ ਵਿਦਿਆਰਥਣਾਂ ਨੂੰ ਮੇਕਅੱਪ ਅਤੇ ਹੇਅਰ ਸਟਾਈਲਿੰਗ ਦੀ ਟ੍ਰੇਨਿੰਗ ਦਿੱਤੀ ਗਈ।
ਪ੍ਰੋਫੈਸ਼ਨਲ ਮੇਕਅੱਪ ਆਰਟਿਸਟ ਮਨਪ੍ਰੀਤ ਕੌਰ ਨੇ ਮੇਕਅੱਪ ਅਤੇ ਹੇਅਰ ਸਟਾਈਲਿੰਗ ਦੇ ਵੱਖ-ਵੱਖ ਸਟੈੱਪ ਸਿਖਾਏ। ਜੀ.ਜੀ.ਐੱਸ ਕਾਲਜ ਗਿੱਦੜਬਾਹਾ ਦੇ ਪ੍ਰਿੰਸੀਪਲ ਡਾ.ਆਰ.ਕੇ ਉੱਪਲ ਨੇ ਪ੍ਰੋਫੈਸ਼ਨਲ ਮੇਕਅੱਪ ਆਰਟਿਸਟ ਮਨਪ੍ਰੀਤ ਕੌਰ ਨੂੰ ਸਨਮਾਨਿਤ ਕੀਤਾ। ਉਹਨਾਂ ਦਾ ਕਹਿਣਾ ਹੈ ਕਿ ਲੜਕੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਕਿੱਤਾ ਮੁੱਖੀ ਸਿੱਖਿਆ ਹਾਸਿਲ ਕਰਨੀ ਬਹੁਤ ਜ਼ਰੂਰੀ ਹੈ, ਜਿਸ ਰਾਹੀਂ ਉਹ ਆਤਮ-ਨਿਰਭਰ ਹੋਣ ਦੇ ਨਾਲ-ਨਾਲ ਆਪਣੇ ਹੁਨਰ ਨੂੰ ਵੀ ਅਪਗ੍ਰੇਡ ਕਰ ਸਕਦੀਆਂ ਹਨ। ਇਸ ਮੌਕੇ ਵਾਈਸ ਪ੍ਰਿੰਸੀਪਲ ਪ੍ਰੋਫ਼ੈਸਰ ਬਲਜਿੰਦਰ ਸਿੰਘ, ਪ੍ਰੋਫ਼ੈਸਰ ਸਰਦਾਰ ਰਣਜੀਤ ਸਿੰਘ ਅਤੇ ਸਮੂਹ ਕਾਲਜ ਸਟਾਫ਼ ਅਤੇ ਵਿਦਿਆਰਥੀ ਹਾਜ਼ਿਰ ਸਨ।
Author : Malout Live