ਮਲੋਟ ਸ਼ਹਿਰ ਦੇ ਝਾਂਬ ਗੈਸਟ ਹਾਊਸ ਵਿਖੇ ਯੂਥ ਕਾਂਗਰਸ ਦੀ ਹੋਈ ਇੱਕ ਵਿਸ਼ੇਸ਼ ਮੀਟਿੰਗ

ਮਲੋਟ ਸ਼ਹਿਰ ਦੇ ਝਾਂਬ ਗੈਸਟ ਹਾਊਸ ਵਿਖੇ ਯੂਥ ਕਾਂਗਰਸ ਦੀ ਇੱਕ ਵਿਸ਼ੇਸ਼ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਆਜ਼ਾਦ ਬਹਾਦੁਰ (ਜੋਨਲ ਰਿਟਰਨਿੰਗ ਅਧਿਕਾਰੀ) ਯੂਥ ਕਾਂਗਰਸ ਇਲੈਕਸ਼ਨ ਅਥਾਰਟੀ ਤੋਰ ਤੇ ਪਹੁੰਚੇ। ਇਹ ਯੂਥ ਕਾਂਗਰਸ ਦੀ ਮੀਟਿੰਗ ਬਲਾਕ ਮਲੋਟ ਸ਼ਹਿਰੀ ਦੇ ਪ੍ਰਧਾਨ ਸ਼ਿਵ ਕੁਮਾਰ ਸ਼ਿਵਾ ਦੀ ਰਹਿਨੁਮਾਈ ਹੇਠ ਹੋਈ।

ਮਲੋਟ : ਮਲੋਟ ਸ਼ਹਿਰ ਦੇ ਝਾਂਬ ਗੈਸਟ ਹਾਊਸ ਵਿਖੇ ਯੂਥ ਕਾਂਗਰਸ ਦੀ ਇੱਕ ਵਿਸ਼ੇਸ਼ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਆਜ਼ਾਦ ਬਹਾਦੁਰ (ਜੋਨਲ ਰਿਟਰਨਿੰਗ ਅਧਿਕਾਰੀ) ਯੂਥ ਕਾਂਗਰਸ ਇਲੈਕਸ਼ਨ ਅਥਾਰਟੀ ਤੋਰ ਤੇ ਪਹੁੰਚੇ। ਇਹ ਯੂਥ ਕਾਂਗਰਸ ਦੀ ਮੀਟਿੰਗ ਬਲਾਕ ਮਲੋਟ ਸ਼ਹਿਰੀ ਦੇ ਪ੍ਰਧਾਨ ਸ਼ਿਵ ਕੁਮਾਰ ਸ਼ਿਵਾ ਦੀ ਰਹਿਨੁਮਾਈ ਹੇਠ ਹੋਈ। ਸ਼ਿਵ ਕੁਮਾਰ ਸ਼ਿਵਾ ਨੇ ਦੱਸਿਆ ਕਿ ਹਾਈਕਮਾਂਡ ਵੱਲੋਂ ਯੂਥ ਕਾਂਗਰਸ ਦੇ ਇਲੈਕਸ਼ਨ ਦੇ ਸਬੰਧ ਵਿੱਚ ਜੋਨਲ ਰਿਟਰਨਿੰਗ ਅਧਿਕਾਰੀ ਨੇ ਕਿਹਾ ਹੈ ਕਿ 3 ਤਾਰੀਖ ਤੱਕ ਜੋ ਉਮੀਦਵਾਰ ਚੋਣਾਂ ਵਿੱਚ ਹਿੱਸਾ ਲੈ ਰਹੇ ਹਨ, ਉਹ ਵੋਟਾਂ ਦੀ ਸੋਧ ਕਰਵਾ ਸਕਦੇ ਹਨ, ਉਨ੍ਹਾਂ ਕਿਹਾ ਹੈ ਕਿ ਵੋਟਾਂ ਦੀ ਸੋਧ ਤੋਂ ਬਾਅਦ ਇਸ ਮਹੀਨੇ ਦੇ ਆਖਿਰ ਤੱਕ ਉਮੀਦਵਾਰਾਂ ਦੀ ਜਿੱਤ ਦਾ ਫ਼ੈਸਲਾ ਆ ਜਾਵੇਗਾ।

ਇਸ ਮੌਕੇ ਮਲੋਟ ਬਲਾਕ ਕਾਂਗਰਸ ਕਮੇਟੀ ਦੇ ਸ਼ਹਿਰੀ ਪ੍ਰਧਾਨ ਸ਼ਿਵ ਕੁਮਾਰ ਸ਼ਿਵਾ, ਜ਼ਿਲ੍ਹਾ ਯੂਥ ਪ੍ਰਧਾਨ ਮਲਕੀਤ ਸਿੰਘ, ਅਰਮਾਨ ਭੁੱਲਰ, ਅਮਰਿੰਦਰ ਸਿੰਘ ਬੀਨੀ ਮਾਨ, ਨਵਦੀਪ ਸਿੰਘ, ਮਾਨਵ ਭੁੱਲਰ, ਅਨਮੋਲ ਸੰਧੂ, ਹਰਕੀਰਤ ਸਿੰਘ (ਹਲਕਾ ਸ਼੍ਰੀ ਮੁਕਤਸਰ ਸਾਹਿਬ) ਤੋਂ ਯੂਥ ਆਗੂ ਹਾਜ਼ਿਰ ਸਨ।

Author : Malout Live