ਕਸ਼ਮੀਰ ਯੂਨੀਵਰਸਿਟੀ ਵਿੱਚ ਟੌਪ ਕਰਕੇ ਮਲੋਟ ਦੇ ਪਿੰਡ ਘੱਗਾ ਦੀ ਧੀ ਨੇ ਇਲਾਕੇ ਦਾ ਨਾਮ ਕੀਤਾ ਰੌਸ਼ਨ

ਮਲੋਟ ਦੇ ਪਿੰਡ ਘੱਗਾ ਦੀ ਧੀ ਡਾ. ਹਰਸ਼ਵੀਰ ਕੌਰ ਮਾਨ ਨੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਸਵਰਨ ਸਿੰਘ ਮਾਨ ਦੀ ਬੇਟੀ ਡਾ. ਹਰਸ਼ਵੀਰ ਕੌਰ ਨੇ ਸਰਕਾਰੀ ਮੈਡੀਕਲ ਕਾਲਜ ਸ਼੍ਰੀਨਗਰ ਤੋਂ ਐਮ.ਡੀ. ਨਿਊਰੋਸਾਈਕੈਟਰੀ ਦੀ ਡਿਗਰੀ ਕਸ਼ਮੀਰ ਯੂਨੀਵਰਸਿਟੀ ਵਿੱਚੋਂ ਪਹਿਲੇ ਸਥਾਨ ਅਤੇ ਗੋਲਡ ਮੈਡਲ ਨਾਲ ਹਾਸਿਲ ਕੀਤੀ ਹੈ।

ਮਲੋਟ : ਮਲੋਟ ਦੇ ਪਿੰਡ ਘੱਗਾ ਦੀ ਧੀ ਡਾ. ਹਰਸ਼ਵੀਰ ਕੌਰ ਮਾਨ ਨੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਸਵਰਨ ਸਿੰਘ ਮਾਨ ਦੀ ਬੇਟੀ ਡਾ. ਹਰਸ਼ਵੀਰ ਕੌਰ ਨੇ ਸਰਕਾਰੀ ਮੈਡੀਕਲ ਕਾਲਜ ਸ਼੍ਰੀਨਗਰ ਤੋਂ ਐਮ.ਡੀ. ਨਿਊਰੋਸਾਈਕੈਟਰੀ ਦੀ ਡਿਗਰੀ ਕਸ਼ਮੀਰ ਯੂਨੀਵਰਸਿਟੀ ਵਿੱਚੋਂ ਪਹਿਲੇ ਸਥਾਨ ਅਤੇ ਗੋਲਡ ਮੈਡਲ ਨਾਲ ਹਾਸਿਲ ਕੀਤੀ ਹੈ। ਡਾ. ਹਰਸ਼ਵੀਰ ਕੌਰ ਨੇ 12ਵੀਂ ਤੱਕ ਦੀ ਪੜ੍ਹਾਈ ਡੀ.ਏ.ਵੀ. ਐਡਵਰਡਗੰਜ ਸੀਨੀਅਰ ਸੈਕੰਡਰੀ ਸਕੂਲ ਮਲੋਟ ਤੋਂ ਅਤੇ ਐਮ.ਬੀ.ਬੀ.ਐਸ ਦੀ ਡਿਗਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਤੋਂ ਪ੍ਰਾਪਤ ਕੀਤੀ ਹੈ।

ਇਸ ਮੌਕੇ ਪਿੰਡ ਦੇ ਸਰਪੰਚ ਗੁਰਜਿੰਦਰ ਸਿੰਘ ਨੇ ਆਪਣੀ ਭਤੀਜੀ ਡਾ. ਹਰਸ਼ਵੀਰ ਕੌਰ ਨੂੰ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ।

Author : Malout Live