District NewsMalout News
ਪਿੰਡ ਸ਼ਾਮ ਖੇੜਾ ਵਿਖੇ 7-8 ਮਾਰਚ ਨੂੰ ਕਰਵਾਇਆ ਜਾਵੇਗਾ ਕਿਸਾਨੀ ਅੰਦੋਲਨ ਦੀ ਫਤਿਹ ਨੂੰ ਸਮਰਪਿਤ 10ਵਾਂ ਸਾਲਾਨਾ ਸਮਾਗਮ
ਮਲੋਟ:- ਧੰਨ-ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਕਿਸਾਨੀ ਅੰਦਲੋਨ ਦੀ ਫਤਹਿ ਨੂੰ ਸਮਰਪਿਤ 10ਵਾਂ ਸਲਾਨਾ ਸਮਾਗਮ ਸੰਤ ਬਾਬਾ ਗੁਰਪਾਲ ਸਿੰਘ 18F(ਨਜਦੀਕ ਮਟੀਲੀ ਰਾਠਾਨ) ਰਾਜਸਥਾਨ ਵਾਲਿਆਂ ਵੱਲੋਂ 7-8 ਮਾਰਚ ਨੂੰ ਰਾਤ 7:00 ਵਜੇ ਤੋਂ 10:00 ਵਜੇ ਤੱਕ ਗੁਰਦੁਆਰਾ ਛਾਉਣੀ ਸਾਹਿਬ ਪਿੰਡ ਸ਼ਾਮ ਖੇੜਾ ਵਿਖੇ ਸਜਾਇਆ ਜਾ ਰਿਹਾ ਹੈ। ਬਾਬਾ ਗੁਰਪਾਲ ਸਿੰਘ ਵੱਲੋਂ ਸੰਗਤਾਂ ਨੂੰ ਬੇਨਤੀ ਹੈ ਕਿ ਸਮੇਂ ਸਿਰ ਪਹੁੰਚ ਕੇ ਤਨ ਮਨ ਧਨ ਨਾਲ ਸੇਵਾ ਕਰਕੇ ਆਪਣੇ ਜੀਵਨ ਨੂੰ ਸਫਲ ਬਣਾਉਣ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ। ਬਾਬਾ ਜੀ ਵੱਲੋਂ ਮੁਫ਼ਤ ਦੇਸੀ ਦਵਾਈਆਂ ਦਿੱਤੀਆ ਜਾਣਗੀਆਂ। ਜਿਆਦਾ ਜਾਣਕਾਰੀ ਲਈ 80541-02078, 94662-62022, 85759-00014, 98782-39217 ਤੇ ਸੰਪਰਕ ਕੀਤਾ ਜਾ ਸਕਦਾ ਹੈ।