Malout News

ਚੜ੍ਹਦੀ ਕਲਾ ਸਮਾਜਸੇਵੀ ਸੰਸਥਾ (ਰਜਿ.) ਮਲੋਟ ਵੱਲੋਂ ਦਿੱਤੀਆਂ ਕੁਰਸੀਆਂ

ਮਲੋਟ:- ਚੜ੍ਹਦੀ ਕਲਾ ਸਮਾਜਸੇਵੀ ਸੰਸਥਾ (ਰਜਿ.) ਮਲੋਟ ਵੱਲੋਂ ਜ਼ਿਲ੍ਹਾ ਕੋਆਰਡੀਨੇਟਰ ਡਾ.ਸੁਖਦੇਵ ਸਿੰਘ ਗਿੱਲ ਦੀ ਅਗਵਾਈ ਹੇਠ ਪਿੰਡ ਕਟੋਰਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਨਰਸਰੀ ਦੇ ਬੱਚਿਆਂ ਦੇ ਬੈਠਣ ਲਈ 10 ਕੁਰਸੀਆਂ ਦਿੱਤੀਆਂ ਗਈਆਂ।

ਇਸ ਮੌਕੇ ਡਾ . ਗਿੱਲ ਨੇ ਦੱਸਿਆ ਕਿ ਬੱਚੇ ਦੋਸ਼ ਦਾ ਭਵਿੱਖ ਕੇ ਹਨ ਤੇ ਇਹਨਾਂ ਨੂੰ ਵੱਧ ਤੋਂ ਵੱਧ ਸੇਵਾਵਾਂ ਮੁਹੱਈਆ ਕਰਵਾਉਣਾ ਸਾਡਾ ਸਭ ਦਾ ਫਰਜ਼ ਹੈ ਕਿਉਂਕਿ ਇਹ ਬੱਚੇ ਵਧੀਆ ਪੜ – ਲਿਖ ਕੇ ਚੰਗੇ ਇਨਸਾਨ ਬਣਨ ਅਤੇ ਸਮਾਜ ਸੇਵਾ ਅਤੇ ਦੋਸ਼ ਸੇਵਾ ਵਿੱਚ ਵੀ ਹਿੱਸਾ ਪਾਉਣ। ਇਸੇ ਹੀ ਉਸਾਰੂ ਸੋਚ ਨਾਲ ਸੰਸਥਾ ਵੱਲੋਂ ਨਰਸਰੀ ਦੇ ਬੱਚਿਆਂ ਦੇ ਬੈਠਣ ਲਈ ਕੁਰਸੀਆਂ ਮੁਹੱਈਆ ਕਰਵਾਈਆਂ ਗਈਆਂ ਹਨ। ਇਸ ਮੌਕੇ ਰਣਜੀਤ ਸਿੰਘ ਪਾਟਿਲ ਤੋਂ ਇਲਾਵਾ ਸੰਸਥਾ ਦੇ ਪ੍ਰਧਾਨ ਸਵਰਨ ਸਿੰਘ , ਸੀਨੀਅਰ ਉਪ ਪ੍ਰਧਾਨ ਦੇਸਰਾਜ ਸਿੰਘ , ਜਨਰਲ ਸਕੱਤਰ ਹਰਭਜਨ ਸਿੰਘ , ਸਕੱਤਰ ਮਹਿਮਾ ਸਿੰਘ ਆਲਮਵਾਲਾ , ਪੀਆਰਓ ਰਜਿੰਦਰ ਗੁਗਨੇਜਾ , ਉਪ ਪ੍ਰਧਾਨ ਸਰੂਪ ਸਿੰਘ , ਸਲਾਹਕਾਰ ਗੁਰਪ੍ਰੀਤ ਸਿੰਘ ਅਤੇ ਸੰਸਥਾ ਦੇ ਮੈਂਬਰ ਮੌਜੂਦ ਹੋਏ ।

Leave a Reply

Your email address will not be published. Required fields are marked *

Back to top button