ਘਰਾਂ ਵਿੱਚ ਇਕਾਂਤਵਾਸ ਕੀਤੇ ਕੋਵਿਡ-19 ਪੋਜੀਟਿਵ ਕੇਸਾ ਦੀ ਸਿਹਤ ਬਾਰੇ ਰੋਜਾਨਾ ਪ੍ਰਾਪਤ ਕੀਤੀ ਜਾਂਦੀ ਹੈ ਜਾਣਕਾਰੀ

ਸ੍ਰੀ ਮੁਕਤਸਰ ਸਾਹਿਬ :- ਕੋਰੋਨਾ ਮਹਾਂਮਾਰੀ ਦੇ ਵੱਧਦੇ ਕੇਸਾ ਦੇ ਮੱਦੇ ਨਜ਼ਰ ਡਿਪਟੀ ਕਮਿਸ਼ਨਰ ਐਮ.ਕੇ.ਅਰਾਵਿੰਦ (ਆਈ.ਏ.ਐਸ) ਦੇ ਖਾਸ ਯਤਨਾ ਸਦਕਾ, ਗਗਨਦੀਪ ਸਿੰਘ (ਪੀ.ਸੀ.ਐਸ) ਅਤੇ ਅਸ਼ਵਨੀ ਅਰੋੜਾ (ਪੀ.ਸੀ.ਐਸ) ਸਹਾਇਕ ਕਮਿਸ਼ਨਰ ਦੀ ਯੋਗ ਅਗਵਾਈ ਹੇਠ ਸਿਹਤ ਵਿਭਾਗ ਅਤੇ ਸਿਖਿਆ ਵਿਭਾਗ ਵਲੋਂ ਜਿਲੇ ਵਿੱਚ ਡੀ.ਸੀ ਕੰਪਲੈਕਸ ਵਿਖੇ ਹੋਮ ਆਇਸੋਲੇਸ਼ਨ ਕਾਲ ਸੈਂਟਰ 31 ਅਗਸਤ 2020 ਤੋਂ ਆਪਣੀਆਂ ਸੇਵਾਵਾ ਦੇ ਰਿਹਾ ਹੈ।  ਕੋਵਿਡ-19 ਪੋਜੀਟਿਵ ਕੇਸ ਜੋ ਘਰਾਂ ਵਿੱਚ ਇਕਾਂਡਤਵਾਸ ਕੀਤੇ ਹੋਏ ਹਨ ਉਹਨਾ ਬਾਰੇ ਜਾਣਕਾਰੀ ਦਿੰਦੇ ਹੋਏ ਡੀ.ਐਮ.ਸੀ ਡਾ. ਸੁਨੀਲ ਬਾਂਸਲ, ਕਾਲ ਸੈਂਟਰ ਇੰਚਾਰਜ ਜੋਗਿੰਦਰਪਾਲ, ਆਈ.ਟੀ ਸੈਲ ਇੰਚਾਰਜ ਰਾਹੁਲ ਕੁਮਾਰ ਨੇ ਦੱਸਿਆ ਕਿ ਸਿਹਤ ਵਿਭਾਗ ਸ੍ਰੀ ਮੁਕਤਸਰ ਸਾਹਿਬ ਵੱਲੋ ਰੋਜਾਨਾ ਘਰਾਂ ਵਿੱਚ  ਇਕਾਂਤਵਾਸ ਕੀਤੇ ਗਏ ਕੋਵਿਡ-19 ਪੋਜਾਟਿਵ ਮਰੀਜ਼ਾਂ ਦੀ ਸੂਚੀ ਕਾਲ ਸੈਂਟਰ ਤੇ ਪਹੁੰਚਾਈ ਜਾਂਦੀ ਹੈ, ਇਸ ਉਪਰੰਤ ਹੋਮ ਆਇਸੋਲੇਸ਼ਨ ਕਾਲ ਸੈਂਟਰ ਤੇ ਲਗਭਗ 20 ਅਧਿਆਪਕਾਂ ਵੱਲੋ ਮਰੀਜਾਂ ਦੇ ਹੋਮ ਆਇਸੋਲੇਸਨ ਵਿਚ ਰਹਿ ਰਹੇ ਕੋਵਿਡ-19 ਦੇ ਪੋਜਟੀਿਵ ਮਰੀਜਾਂ ਦੇ ਫੋਨ ਤੇ ਸੰਪਰਕ ਕਰਕੇ ਸਿਹਤ, ਆਕਸੀਜਨ, ਨਬਜ, ਤਕਲੀਫ ਤੇ ਹੋਰ ਬਿਮਾਰੀਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾਂਦੀ ਹੈ। ਡਾਕਟਰੀ ਸਲਾਹ, ਡਾਕਟਰੀ ਸਹਾਇਤਾ ਦੀ ਜਰੂਰਤ ਵਾਲੇ ਮਰੀਜ਼ਾਂ ਦੀ ਗੱਲਬਾਤ ਮਾਹਿਰ ਡਾਕਟਰ ਨਾਲ ਕਾਰਵਾਈ ਜਾਂਦੀ ਹੈ।  ਐਮਰਜੈਸੀ ਹਾਲਤਾ ਵਿੱਚ ਹੈਲਪ ਲਾਈਨ ਨੰ: 104, 108, 01633-262664, 77197-09696, 77197-71671 ਤੇ ਸੰਪਰਕ੍ਵ ਕਰਨ ਲਈ ਨੰਬਰ ਨੋਟ ਕਰਵਾਏ ਜਾਂਦੇ ਹਨ। ਘਰ ਵਿਚ ਰਹਿੰਦੇ ਹੋਏ ਇਲਾਜ ਕਰਨ ਲਈ ਹੋਰ ਨੁਕਤਿਆ ਦੇ ਨਾਲ ਨਾਲ ਰੋਜਾਨਾ 6 ਮਿੰਟ ਦੀ ਸੈਰ ਕਰਨ ਦੀ ਵੀ ਸਲਾਹ ਦਿੱਤੀ ਜਾਦੀ ਹੈ। ਜੇਕਰ ਸੈਰ ਕਰਨ ਨਾਲ ਸਿਹਤ ਅਤੇ ਸਰੀਰ ਵਿਚ ਆਕਸੀਜਨ ਲੈਵਲ ਦੀ 4 ਪ੍ਰਤੀਸ਼ਤ ਤੋ ਵੱਧ ਗਿਰਾਵਟ ਦਰਜ ਹੰਦੀ ਹੈ ਤਾਂ ਮਰੀਜ ਨੂੰ ਨੇੜੇ ਦੇ ਸਰਕਾਰੀ ਹਸਪਤਾਲ ਵਿਚ ਪੁਹੰਚ ਕਰਕੇ ਆਪਣਾ ਚੈਕ-ਅੱਪ ਕਰਵਾਉਣਾ ਚਾਹੀਦਾ ਹੈੇ। ਕਾਲ ਸੈਂਟਰ ਤੋਂ ਮਰੀਜ਼ ਨੂੰ ਮੋਬਾਇਲ ਤੇ ਕੋਵਾ ਐਪ ਡਾਊਨਲੋਡ ਕਰਨ ਲਈ ਵੀ ਅਪੀਲ ਕੀਤੀ ਜਾਂਦੀ ਹੈ ਤਾਂ ਜੋ ਘਰ ਬੈਠਿਆ ਹੀ ਕੋਰੋਨਾ ਤੋ ਬਚਾਓ ਲਈ ਤਰੀਕਿਆ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਸਕੇ। ਹੋਮ ਆਇਸੋਲੇਸ਼ਨ ਕਾਲ ਸਂੈਟਰ ਇੰਚਾਰਜ ਅਤੇ ਟੀਮ ਵੱਲੋ ਸਮੂਹ ਜਿਲਾ ਨਿਵਾਸੀਆਂ ਨੂੰ ਆਪਣਾ ਟੈਸਟ ਕਰਵਾਉਣ ਸਮੇ ਸਹੀ ਨਾਮ, ਪਤਾ ਅਤੇ ਮੋਬਾਇਲ ਨੰਬਰ ਦਰਜ ਕਰਵਾਉਣ ਬਾਰੇ, ਡਾਕਟਰਾ ਦੀ ਸਲਾਹ ਨਾਲ ਦਵਾਈਆਂ ਖਾਣ ਬਾਰੇ, ਸਹੀ ਮਾਤਰਾ ਵਿੱਚ ਖੁਰਾਕ ਖਾਣ ਬਾਰੇ, ਕੋਰੋਨਾ ਮਹਾਮਾਰੀ ਦੇ ਬਚਾਓ ਲਈ ਭਾਰਤ ਸਰਕਾਰ, ਪੰਜਾਬ ਸਰਕਾਰ ਜਿਲਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋ ਜਾਰੀ ਕੀਤੀਆਂ ਜਾਂਦੀਆ ਹਦਾਇਤਾਂ ਦੀ ਪਾਲਣਾ ਕਰਨ ਲਈ ਵੀ ਪ੍ਰੇਰਿਤ ਕੀਤਾ ਜਾਂਦਾ ਹੈ।  ਹੋਮ ਆਇਸੋਲੇਸ਼ਨ ਕਾਲ ਸੈਂਟਰ ਵਿਖੇ ਪ੍ਰਭੂਸ਼ਨ ਕੁਮਾਰ, ਸੰਜੇ ਕੁਮਾਰ, ਵਰਿੰਦਰ ਕੁਮਾਰ, ਜਸਪਾਲ ਕੰਪਿਊਟਰ ਫੈਕਲਟੀ, ਰਣਜੀਤ ਸਿੰਘ, ਰੋਹਿਤ ਕੁਮਾਰ ਕੰਪਿਊਟਰ ਆਪਰੇਟਰ ਅਤੇ ਸਿੱਖਿਆ ਵਿਭਾਗ ਦੇ ਲਗਭਗ 25 ਮਹਿਲਾ ਕਰਮਚਾਰੀ ਕੰਟਰੋਲ ਰੂਮ ਦੀ ਟੀਮ ਅਤੇ ਸਹਾਇਕ ਨੋਡਲ ਅਫਸਰ ਭਗਵਾਨ ਦਾਸ ਵੱਲੋ ਪੂਰਾ-ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ।