ਹੁਣ ਵਿਆਹ ਸਮਾਗਮਾਂ ‘ਚ ਡਰੋਨ ਉਡਾਉਣ ‘ਤੇ ਲੱਗੀ ਪਾਬੰਦੀ
ਜਲੰਧਰ: ਸੂਬੇ ਵਿੱਚ ਮੌਜੂਦਾ ਸਮੇਂ ਵਿੱਚ ਡਰੋਨ ਨੂੰ ਲੈ ਕੇ ਬਹੁਤ ਜ਼ਿਆਦਾ ਸਨਸਨੀ ਫੈਲੀ ਹੋਈ ਹੈ । ਮੌਜੂਦਾ ਸਮੇਂ ਵਿੱਚ ਸੂਬੇ ਵਿੱਚ ਡਰੋਨ ਰਾਹੀਂ ਹਥਿਆਰਾਂ ਸਮੇਤ ਡਰੱਗਜ਼ ਦੀ ਖੇਪ ਪਹੁੰਚਾਈ ਜਾ ਰਹੀ ਹੈ । ਜਿਸ ਕਾਰਨ ਪੰਜਾਬ ਸਰਕਾਰ ਵੱਲੋਂ ਦੋਆਬਾ ਵਿੱਚ ਹੁਣ ਕਿਸੇ ਵੀ ਵਿਆਹ ਸਮਾਗਮ ਵਿੱਚ ਡਰੋਨ ਉਡਾਉਣ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ । ਇਸ ਮਾਮਲੇ ਵਿੱਚ ਸਰਕਾਰ ਵੱਲੋਂ ਇਹ ਆਦੇਸ਼ ਜਾਰੀ ਕੀਤਾ ਗਿਆ ਹੈ ਕਿ ਕਿਸੇ ਵੀ ਇਜਾਜ਼ਤ ਦੇ ਬਿਨ੍ਹਾਂ ਹੁਣ ਕੋਈ ਵੀ ਡਰੋਨ ਨਹੀਂ ਉਡਾ ਸਕਦਾ ਪੰਜਾਬ ਸਰਕਾਰ ਵੱਲੋਂ ਡੀ. ਸੀ. ਨੂੰ ਇਸ ਦਾ ਨੋਡਲ ਅਧਿਕਾਰੀ ਬਣਾਇਆ ਗਿਆ ਹੈ । ਜਿਨ੍ਹਾਂ ਤੋਂ ਇਜਾਜ਼ਤ ਮਿਲਣ ‘ਤੇ ਹੀ ਇਲਾਕੇ ਵਿੱਚ ਡਰੋਨ ਉਡਾਇਆ ਜਾ ਸਕੇਗਾ । ਦੱਸ ਦੇਈਏ ਕਿ ਡਰੋਨ ਰਾਹੀਂ ਪੰਜਾਬ ਵਿੱਚ ਹਥਿਆਰਾਂ ਸਮੇਤ ਡਰੱਗ ਦੀ ਖੇਪ ਪਹੁੰਚਾਈ ਗਈ ਹੈ ।ਜਿਸਦਾ ਨੈੱਟਵਰਕ ਬ੍ਰੇਕ ਹੋਣ ਤੋਂ ਬਾਅਦ ਸੂਬੇ ਵਿੱਚ ਸੁਰੱਖਿਆ ਏਜੇਂਸੀਆਂ ਵੱਲੋਂ ਜ਼ਬਰਦਸਤ ਆਪਰੇਸ਼ਨ ਚਲਾਇਆ ਜਾ ਰਿਹਾ ਹੈ । ਇਸ ਮਾਮਲੇ ਵਿੱਚ ਇਨ੍ਹਾਂ ਸੁਰੱਖਿਆ ਏਜੇਂਸੀਆਂ ਵੱਲੋਂ ਪੰਜਾਬ ਵਿੱਚ ਡਰੋਨ ਹਮਲੇ ਦੀ ਚੇਤਾਵਨੀ ਵੀ ਦਿੱਤੀ ਗਈ ਹੈ । ਇਸ ਚੇਤਾਵਨੀ ਤੋਂ ਬਾਅਦ ਹੀ ਸਰਕਾਰ ਵੱਲੋਂ ਦੋਆਬਾ ਵਿੱਚ ਡਰੋਨ ਦੀ ਵਰਤੋਂ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ । ਜਿਸਦੇ ਚੱਲਦਿਆਂ ਹੁਣ ਕਿਸੇ ਵੀ ਸਮਾਗਮ ਵਿੱਚ ਡਰੋਨ ਉਡਾਉਣ ਲਈ ਡੀ.ਸੀ ਦੀ ਇਜ਼ਾਜ਼ਤ ਲੈਣੀ ਪਵੇਗੀ ।ਇਸ ਸਬੰਧੀ ਏਜੇਂਸੀਆਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਪਠਾਨਕੋਟ ਏਅਰਬੇਸ, ਆਦਮਪੁਰ ਹਵਾਈ ਸੈਨਾ ਅੱਡਾ, ਜਲੰਧਰ ਵਿੱਚ ਇੰਡੀਅਨ ਆਇਲ ਟਰਮੀਨਲ ਤੋਂ ਇਲਾਵਾ ਕਈ ਹੋਰ ਇਲਾਕਿਆਂ ‘ਤੇ ਅੱਤਵਾਦੀਆਂ ਦੀ ਨਜ਼ਰ ਹੈ । ਦੱਸ ਦੇਈਏ ਕਿ ਹਾਲ ਹੀ ਵਿੱਚ ਪਾਕਿਸਤਾਨ ਵੱਲੋਂ ਅਜਿਹੇ ਡਰੋਨ ਦਾ ਇਸਤੇਮਾਲ ਕੀਤਾ ਗਿਆ ਹੈ, ਜੋ 10-15 ਕਿਲੋ ਭਾਰ ਚੁੱਕ ਕੇ ਉੱਡਣ ਦੀ ਸਮਰੱਥਾ ਰੱਖਦਾ ਹੈ ।ਇਸ ਸਬੰਧੀ ਜਾਣਕਰੀ ਦਿੰਦਿਆਂ ਆਈ. ਜੀ. ਜੋਨਲ ਨੋਨਿਹਾਲ ਸਿੰਘ ਨੇ ਦੱਸਿਆ ਕਿ ਡਰੋਨ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ ਅਤੇ ਡੀ.ਸੀ. ਨੂੰ ਨੋਡਲ ਅਧਿਕਾਰੀ ਬਣਾਇਆ ਗਿਆ ਹੈ ।