ਸ੍ਰੀ ਮੁਕਤਸਰ ਸਾਹਿਬ ਦੇ ਜਿਲ੍ਹਾ ਪ੍ਰਧਾਨ ਸ੍ਰੀ ਵਿੱਕੀ ਨਰੂਲਾ ਬ੍ਰਾਂਚ ਦੇ ਇੰਚਾਰਜ ਮੈਡਮ ਸਵਿਤਾ ਕੁਮਾਰੀ ਜੀ ਨੂੰ ਸੌਂਪਿਆ ਮੰਗ ਪੱਤਰ

ਅੱਜ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਜਿਲ੍ਹਾ ਪ੍ਰਧਾਨ ਸ੍ਰੀ ਵਿੱਕੀ ਨਰੂਲਾ ਦੀ ਅਗਵਾਈ ਹੇਠ ਅਹੁਦੇਦਾਰਾਂ ਦਾ ਇੱਕ ਵਫਦ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਸ੍ਰੀ ਮਨੋਹਰ ਕਾਂਤ ਕਲੋਹੀਆ ਜੀ ਨਾਲ ਪੰਜਵੀਂ ਅਤੇ ਅੱਠਵੀਂ ਕਲਾਸ ਤੱਕ ਐਫਿਲੀਏਟਿਡ ਅਤੇ ਐਸੋਸੀਏਟਡ ਸਕੂਲਾਂ ਨੂੰ Affiliation ਲਈ ਪ੍ਰੋਫਾਰਮਾ ਭਰਨ ਅਤੇ ਪ੍ਰੋਫਾਰਮਾ ਫੀਸ ਵਿੱਚ ਛੋਟ ਦੇਣ ਬਾਰੇ ਮਿਲਿਆ ਅਤੇ ਬੋਰਡ ਦੇ Affiliation ਬ੍ਰਾਂਚ ਦੇ ਇੰਚਾਰਜ ਮੈਡਮ ਸਵਿਤਾ ਕੁਮਾਰੀ ਜੀ ਨੂੰ ਅੱਠਵੀਂ ਕਲਾਸ ਤੱਕ ਐਫਿਲੀਏਟਿਡ ਸਕੂਲਾਂ ਦੀ Affiliation ਨੂੰ ਜਾਰੀ ਰੱਖਣ, 10ਵੀਂ ਤੱਕ ਅਪਗ੍ਰੇਡ ਕਰਨ ਅਤੇ ਪੁਰਾਣਾ I'd ਨੰਬਰ ਜਾਰੀ ਲਈ ਮੰਗ ਪੱਤਰ ਸੌਂਪਿਆ ਗਿਆ l ਇਸ ਵਫਦ ਵਿੱਚ ਪ੍ਰਿੰਸੀਪਲ ਗੁਲਸ਼ਨ ਅਰੋੜਾ, ਪ੍ਰਿੰਸੀਪਲ ਜੋਗਾ ਸਿੰਘ, ਸ਼੍ਰੀ ਬਿੰਦਰ ਬਾਂਸਲ, ਸ਼੍ਰੀ ਸੋਮ ਪਾਲ ਗੂੰਬਰ ਅਤੇ ਬਠਿੰਡਾ ਤੋਂ ਸ਼੍ਰੀ ਸ਼ਾਮ ਲਾਲ ਜੀ ਸ਼ਾਮਿਲ ਸਨ l