ਬੁਰਜ ਸਿੱਧਵਾਂ ਸਕੂਲ ਦੇ ਵਿਦਿਆਰਥੀਆਂ ਬਲਾਕ ਪੱਧਰੀ ਆਨਲਾਈਨ ਮੁਕਾਬਲੇ 'ਚ ਪਹਿਲੇ ਨੰਬਰ ਤੇ

ਮਲੋਟ, 25 ਅਕਤੂਬਰ (ਆਰਤੀ ਕਮਲ) : ਕੋਵਿਡ-19 ਮਹਾਂਮਾਰੀ ਦੌਰਾਨ ਸਕੂਲ ਭਾਵੇਂ ਬੰਦ ਕਰਨੇ ਪਏ ਹਨ ਪਰ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਦੇ ਭਵਿੱਖ ਨੂੰ ਧਿਆਨ ਹਿੱਤ ਰਖਦਿਆਂ ਆਨਲਾਈਨ ਪੜਾਈ ਕਰਵਾਈ ਜਾ ਰਹੀ ਹੈ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਸਾਇੰਸ ਮਿਸਟ੍ਰੈਸ ਮੈਡਮ ਗੁਰਮੀਤ ਕੌਰ ਨੇ ਦੱਸਿਆ ਕਿ ਸੀਮਤ ਸਾਧਨਾਂ ਦੇ ਬਾਵਜੂਦ ਨਾ ਕੇਵਲ ਆਨਲਾਈਨ ਪੜਾਈ ਹੀ ਕਰਵਾਈ ਜਾ ਰਹੀ ਹੈ ਬਲਕਿ ਬੱਚਿਆਂ ਨੂੰ ਹੋਰ ਵੀ ਬਹੁਤ ਸਾਰੀਆਂ ਗਤੀਵਿਧੀਆਂ ਕਰਵਾ ਕੇ ਉਹਨਾਂ ਦੇ ਸਰਵਪੱਖੀ ਵਿਕਾਸ ਲਈ ਵਿਭਾਗ ਲਗਾਤਾਰ ਯਤਨਸ਼ੀਲ ਹੈ । ਉਹਨਾਂ ਕਿਹਾ ਕਿ ਇਸੇ ਲੜੀ ਵਿਚ ਬੱਚਿਆਂ ਦੇ ਕਵਿਜ ਮੁਕਾਬਲੇ ਕਰਵਾਉਣਾ ਇਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ । ਪਹਿਲੇ ਦੌਰ ਦੇ ਮੁਕਾਬਲਿਆਂ ਵਿਚ ਬੁਰਜ ਸਿੱਧਵਾਂ ਸਕੂਲ ਦੇ ਛੇਵੀਂ ਤੋਂ ਅੱਠਵੀਂ ਜਮਾਤ ਵਿਚੋਂ ਬਲਾਕ ਪੱਧਰ ਤੇ ਵਿਦਿਆਰਥੀ ਨੈਨਸੀ, ਸੋਨਮ ਅਤੇ ਹਰਪ੍ਰੀਤ ਰਾਮ ਪਹਿਲੇ ਨੰਬਰ ਤੇ ਰਹੇ । ਨੌਵੀਂ ਦੱਸਵੀ ਦੇ ਗਰੁੱਪ ਵਿੱਚੋਂ ਸੁਖਮਨਪ੍ਰੀਤ ਕੌਰ ਅਤੇ ਪਾਰਸਦੀਪ ਕੌਰ ਦੀ ਟੀਮ ਦੂਸਰੇ ਨੰਬਰ ਤੇ ਰਹੇ । ਇਸੇ ਤਰਾਂ ਜਿਲ•ਾ ਪੱਧਰੀ ਮੁਕਾਬਲੇ ਵਿਚ ਬੁਰਜ ਸਿੱਧਵਾਂ ਸਕੂਲ ਦੀ ਛੇਵੀਂ ਤੋਂ ਅੱਠਵੀਂ ਜਮਾਤ ਦੀ ਟੀਮ ਦੂਸਰੇ ਨੰਬਰ ਤੇ ਰਹੀ । ਸਕੂਲ ਦੇ ਪ੍ਰਿੰਸੀਪਲ ਸੰਤ ਰਾਮ ਨੇ ਇਹਨਾਂ ਵਿਦਿਆਰਥੀਆਂ ਅਤੇ ਗਾਈਡ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਚੰਗੇਰੇ ਭਵਿੱਖ ਦੀ ਕਾਮਨਾ ਵੀ ਕੀਤੀ ।