ਗਿੱਦੜਬਾਹਾ ਵਿਖੇ ਲਗਾਇਆ ਗਿਆ ਤੀਸਰਾ ਅਲਿਮਕੋ ਦਿਵਿਆਂਗ ਸ਼ਨਾਖਤੀ ਕੈਂਪ

ਸ਼੍ਰੀ ਮੁਕਤਸਰ ਸਾਹਿਬ: ਡਿਪਟੀ ਕਮਿਸ਼ਨਰ ਕਮ ਪ੍ਰਧਾਨ ਰੈੱਡ ਕਰਾਸ ਸੁਸਾਇਟੀ ਸ਼੍ਰੀ ਮੁਕਤਸਰ ਸਾਹਿਬ ਦੀਆਂ ਹਦਾਇਤਾਂ ਅਨੁਸਾਰ ਤੀਸਰਾ ਦਿਵਿਆਂਗ ਸਨਾਖਤੀ ਕੈਂਪ ਬੀਤੇ ਦਿਨ ਐੱਸ.ਐੱਸ.ਡੀ ਧਰਮਸ਼ਾਲਾ ਪੁਰਾਣੀ ਦਾਣਾ ਮੰਡੀ ਨੇੜੇ ਘੰਟਾ ਘਰ ਗਿੱਦੜਬਾਹਾ ਵਿਖੇ ਸ਼੍ਰੀਮਤੀ ਸਰੋਜ਼ ਰਾਣੀ ਅਗਰਵਾਲ ਐੱਸ.ਡੀ.ਐੱਮ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤਾ ਗਿਆ। ਇਹ ਕੈਂਪ ਆਰਟੀਫਿਸ਼ਲ ਲਿੰਬ ਮੈਨੂੰਫੈਕਚਰਿੰਗ ਕਾਰਪੋਰੇਸ਼ਨ ਆਫ ਇੰਡੀਆ ਦੀ ਟੀਮ ਵੱਲੋਂ ਅਤੇ ਟੀਮ ਰੈੱਡ ਕ੍ਰਾਸ ਦੇ  ਮੈਂਬਰਾਂ ਤੋਂ ਇਲਾਵਾ ਆਂਗਨਵਾੜੀ ਕਰਮਚਾਰਨਾਂ, ਮਾਤਾ ਸਾਹਿਬ ਕੌਰ ਇੰਸਟੀਚਿਊਟ ਆਫ ਨਰਸਿੰਗ ਦੀਆਂ ਵਿਦਿਆਰਥਣਾਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਲਗਾਇਆ ਗਿਆ। ਸਕੱਤਰ ਜਿਲ੍ਹਾ ਰੈਡ ਕਰਾਸ ਪ੍ਰੋ. ਗੋਪਾਲ ਸਿੰਘ ਨੇ ਦੱਸਿਆ ਕਿ ਅਲਿਮਕੋ ਮਹਿਰ ਟੀਮ ਨੇ ਇਸ ਕੈਂਪ ਵਿੱਚ 165 ਦਿਵਿਆਂਗ ਵਿਅਕਤੀਆਂ ਦਾ ਮੁਆਇਨਾ ਕੀਤਾ, ਜਿਨ੍ਹਾਂ ਵਿੱਚੋਂ 123 ਵਿਅਕਤੀ ਉਪਕਰਣ ਅਤੇ ਨਕਲੀ ਅੰਗ ਪ੍ਰਾਪਤ ਕਰਨ ਦੇ ਯੋਗ ਪਾਏ ਗਏ। ਇਸ ਮੌਕੇ ਤੇ ਸਿਹਤ ਵਿਭਾਗ ਵੱਲੋਂ 22 ਵਿਅਕਤੀਆਂ ਨੂੰ ਮੈਡੀਕਲ ਸਰਟੀਫਿਕੇਟ ਜਾਰੀ ਕੀਤੇ ਗਏ। ਸੀ.ਡੀ.ਪੀ.ਓ. ਦਫਤਰ ਵੱਲੋਂ  ਦਿਵਿਆਂਗ ਵਿਅਕਤੀਆਂ ਦੇ ਪੈਨਸ਼ਨ ਕੇਸ ਵਿਚਾਰੇ ਗਏ। ਇਸ ਕੈਂਪ ਵਿੱਚ ਪ੍ਰਿਤਪਾਲ ਸ਼ਰਮਾ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਗਿੱਦੜਬਾਹਾ ਅਤੇ ਸੁਖਵਿੰਦਰ ਸਿੰਘ ਕਾਉਣੀ ਚੇਅਰਮੈਨ ਜਿਲ੍ਹਾ ਪਲਾਨਿੰਗ ਬੋਰਡ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਜੋ ਉਪਰਾਲੇ ਕੀਤੇ ਜਾ ਰਹੇ ਹਨ ਇਹ ਸ਼ਲਾਘਾਯੋਗ ਹਨ ਅਤੇ ਆਮ ਜਨਤਾ ਨੂੰ ਇਸ ਦਾ ਲਾਭ ਉਠਾਉਣਾ ਚਾਹੀਦਾ ਹੈ। ਇਸ ਮੌਕੇ ਪੰਕਜ ਕੁਮਾਰ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ, ਯਸ਼ਪਾਲ ਗੋਇਲ ਸੰਚਾਲਕ ਧਰਮਸ਼ਾਲਾ ਤੋਂ ਇਲਾਵਾ ਪਤਵੰਤੇ ਵਿਅਕਤੀ ਮੌਜੂਦ ਸਨ।

  Author: Malout Live