ਬਠਿੰਡਾ 'ਚ ਚਾਕੂ ਨਾਲ ਨੌਜਵਾਨ ਦਾ ਕਤਲ
ਬਠਿੰਡਾ:- ਬਠਿੰਡਾ ਦੇ ਪਿੰਡ ਗੰਗਾ ਅਬਲੂ ਵਿਚ ਦੇਰ ਰਾਤ ਇਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ । ਮ੍ਰਿਤਕ ਦਾ ਨਾਂ ਸੁਖਵਿੰਦਰ ਸਿੰਘ ਵਸਨੀਕ ਪਿੰਡ ਕੋਠੇ ਸਿੰਘ ਦਾ ਰਹਿਣ ਵਾਲਾ ਸੀ। ਪੁਲਿਸ ਵੱਲੋਂ 2 ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਣਕਾਰੀ ਮੁਤਾਬਿਕ ਸੁਖਵਿੰਦਰ ਸਿੰਘ ਆਪਣੇ ਭਰਾ ਨਾਲ ਟਰੈਕਟਰ 'ਤੇ ਪਿੰਡ ਗੰਗਾ ਅਬਲੂ ਤੋਂ ਪਿੰਡ ਕੋਠੇ ਸਿੰਘ ਵਾਲਾ ਜਾ ਰਿਹਾ ਸੀ। ਇਸ ਦੌਰਾਨ ਗੁਰਪਿੰਦਰ ਨਾਂ ਦੇ ਨੌਜਵਾਨ ਨੇ ਆਪਣੀ ਕਾਰ ਲਿਆ ਕੇ ਉਨ੍ਹਾਂ ਦੇ ਟਰੈਕਟਰ ਅੱਗੇ ਖੜ੍ਹੀ ਕਰ ਦਿੱਤੀ ਅਤੇ ਆਪਣੇ ਦੋਸਤ ਅਕਾਸ਼ਦੀਪ ਨੂੰ ਫੋਨ ਕਰਕੇ ਉਥੇ ਸੱਦ ਲਿਆ, ਜਿੱਥੇ ਪਹਿਲਾਂ ਸੁਖਵਿੰਦਰ ਸਿੰਘ ਨਾਲ ਉਨ੍ਹਾਂ ਨੇ ਕੁੱਟਮਾਰ ਕੀਤੀ ਗਈ ਅਤੇ ਬਾਅਦ ਵਿਚ ਅਕਾਸ਼ਦੀਪ ਨੇ ਚਾਕੂ ਨਾਲ ਸੁਖਵਿੰਦਰ 'ਤੇ ਹਮਲਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਉਥੇ ਹੀ ਸੁਖਵਿੰਦਰ ਸਿੰਘ ਦਾ ਭਰਾ ਆਪਣੀ ਜਾਨ ਬਚਾਉਂਦੇ ਹੋਏ ਉਥੋਂ ਦੌੜ ਗਿਆ। ਘਟਨਾ ਸਬੰਧੀ ਜਾਣਕਾਰੀ ਮਿਲਦੇ ਹੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।