ਪੰਜਾਬ 'ਚ 'ਮੌਸਮ' ਨੂੰ ਲੈ ਕੇ ਵੱਡੀ ਅਪਡੇਟ, ਇਨ੍ਹਾਂ ਤਾਰੀਖਾਂ ਲਈ ਵਿਭਾਗ ਨੇ ਜਾਰੀ ਕਰ ਦਿੱਤੀ ਚਿਤਾਵਨੀ
ਮਲੋਟ: ਪੰਜਾਬ 'ਚ ਠੰਡ ਨੂੰ ਲੈ ਕੇ ਮੌਸਮ ਸੰਬੰਧੀ ਵੱਡੀ ਅੱਪਡੇਟ ਸਾਹਮਣੇ ਆਈ ਹੈ। ਚੰਡੀਗੜ੍ਹ ਮੌਸਮ ਵਿਭਾਗ ਵੱਲੋਂ 22 ਤਾਰੀਖ਼ ਨੂੰ ਲੈ ਕੇ 26 ਤਾਰੀਖ਼ ਤੱਕ ਮੀਂਹ ਦੀ ਚਿਤਾਵਨੀ ਦਿੱਤੀ ਗਈ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਮੌਸਮ ਵਿਭਾਗ ਦੇ ਡਾਇਰੈਕਟਰ ਡਾ. ਮਨਮੋਹਨ ਸਿੰਘ ਨੇ ਦੱਸਿਆ ਕਿ 22 ਤਾਰੀਖ਼ ਤੋਂ ਲੈ ਕੇ 26 ਤਾਰੀਖ਼ ਤੱਕ ਸੂਬੇ ਦੇ ਵੱਖ-ਵੱਖ ਇਲਾਕਿਆਂ 'ਚ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਨਾਲ ਸੁੱਕੀ ਠੰਡ ਤੋਂ ਲੋਕਾਂ ਨੂੰ ਰਾਹਤ ਮਿਲੇਗੀ। ਦੱਸਣਯੋਗ ਹੈ ਕਿ ਪਿਛਲੇ ਦਿਨੀਂ ਪੰਜਾਬ 'ਚ ਕੜਾਕੇ ਦੀ ਠੰਡ ਪੈਣ ਕਾਰਨ ਤਾਪਮਾਨ ਮਾਈਨਸ ਡਿਗਰੀ ਤੱਕ ਪਹੁੰਚ ਗਿਆ ਹੈ। ਬੀਤੇ ਦਿਨ ਵੀ ਆਦਮਪੁਰ 'ਚ ਮਾਈਨਸ ਇੱਕ ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ, ਜਦੋਂ ਕਿ ਬੁੱਧਵਾਰ ਨੂੰ ਸੂਬੇ ਦੇ ਕਈ ਇਲਾਕਿਆਂ 'ਚ ਜਿੱਥੇ ਧੁੱਪ ਖਿੜ੍ਹੀ, ਉੱਥੇ ਹੀ ਕਈ ਥਾਵਾਂ 'ਤੇ ਬੱਦਲ ਵੀ ਛਾਏ ਰਹੇ। Author: Malout Live