ਨੇਪਾਲ ਕਾਠਮਾਂਡੂ ਵਿਖੇ ਕਰਵਾਈ ਕਰਾਟੇ ਇੰਟਰਨੈਸ਼ਨਲ ਚੈਂਪੀਅਨਸ਼ਿਪ ਵਿੱਚ ਸਿਧਾਂਤ ਕਰਾਟੇ ਅਕੈਡਮੀ ਮਲੋਟ ਦੇ ਖਿਡਾਰੀਆਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ

ਨੇਪਾਲ ਸ਼ੋਤੋਕਾਨ ਕਰਾਟੇ ਐਸੋਸੀਏਸ਼ਨ ਵੱਲੋਂ 2 ਜੂਨ ਤੋਂ 4 ਜੂਨ ਤੱਕ ਨੇਪਾਲ ਕਾਠਮਾਂਡੂ ਵਿਖੇ ਕਰਾਟੇ ਦੀ ਇੰਟਰਨੈਸ਼ਨਲ ਚੈਂਪੀਅਨਸ਼ਿਪ ਕਰਵਾਈ ਗਈ। ਜਿਸ ਵਿੱਚ 8 ਦੇਸ਼ਾਂ ਦੀਆਂ ਟੀਮਾਂ ਦੇ 600 ਦੇ ਕਰੀਬ ਖਿਡਾਰੀਆਂ ਨੇ ਭਾਗ ਲਿਆ। ਇਸ ਚੈਂਪੀਅਨਸ਼ਿਪ ਵਿੱਚ ਇੰਡੀਆ ਵੱਲੋਂ ਪੰਜਾਬ ਦੇ 45 ਖਿਡਾਰੀਆਂ ਨੇ ਭਾਗ ਲਿਆ।

ਮਲੋਟ : ਨੇਪਾਲ ਸ਼ੋਤੋਕਾਨ ਕਰਾਟੇ ਐਸੋਸੀਏਸ਼ਨ ਵੱਲੋਂ 2 ਜੂਨ ਤੋਂ 4 ਜੂਨ ਤੱਕ ਨੇਪਾਲ ਕਾਠਮਾਂਡੂ ਵਿਖੇ ਕਰਾਟੇ ਦੀ ਇੰਟਰਨੈਸ਼ਨਲ ਚੈਂਪੀਅਨਸ਼ਿਪ ਕਰਵਾਈ ਗਈ। ਜਿਸ ਵਿੱਚ 8 ਦੇਸ਼ਾਂ ਦੀਆਂ ਟੀਮਾਂ ਦੇ 600 ਦੇ ਕਰੀਬ ਖਿਡਾਰੀਆਂ ਨੇ ਭਾਗ ਲਿਆ। ਇਸ ਚੈਂਪੀਅਨਸ਼ਿਪ ਵਿੱਚ ਇੰਡੀਆ ਵੱਲੋਂ ਪੰਜਾਬ ਦੇ 45 ਖਿਡਾਰੀਆਂ ਨੇ ਭਾਗ ਲਿਆ। ਇਸ ਚੈਂਪੀਅਨਸ਼ਿਪ ਵਿੱਚ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਸਿਧਾਂਤ ਕਰਾਟੇ ਅਕੈਡਮੀ ਮਲੋਟ ਦੇ 4 ਖਿਡਾਰੀਆਂ ਨੇ ਵੀ ਭਾਗ ਲਿਆ, 

ਜਿਸ ਵਿੱਚ ਅਲੱਗ-ਅਲੱਗ ਭਾਰ ਅਤੇ ਉਮਰ ਵਰਗ ਵਿੱਚ ਆਪਣੀ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕਰ ਦਿਕਸ਼ਾਂਤ ਢੱਲ, ਖੁਸ਼ਦਿਲ ਸਿੰਘ ਅਤੇ ਵੰਨਸ਼ਿਕਾ ਵਲੋ ਗੋਲਡ ਮੈਡਲ, ਹਮਰਾਜ ਕੌਰ ਵੱਲੋਂ ਬਰਾਊਂਜ ਮੈਡਲ ਜਿੱਤ ਭਾਰਤ ਦੇਸ਼ ਅਤੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ। ਟੀਮ ਦੇ ਵਾਪਿਸ ਮਲੋਟ ਪਹੁੰਚਣ ਤੇ ਮਾਤਾ ਪਿਤਾ ਅਤੇ ਹੋਰ ਜੱਥੇਬੰਦੀਆਂ ਵੱਲੋਂ ਸਾਰੀ ਟੀਮ ਅਤੇ ਕੋਚ ਸੈਨਸਾਈ ਸਿਧਾਂਤ ਕੁਮਾਰ ਦਾ ਮੂੰਹ ਮਿੱਠਾ ਕਰਵਾ ਕੇ ਤੇ ਹਾਰ ਪਾ ਕੇ ਸਵਾਗਤ ਕੀਤਾ ਗਿਆ ਤੇ ਟੀਮ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।

Author : Malout Live