ਮਲੋਟ ਵਿੱਚ ਤੇਜ ਝੱਖੜ ਨਾਲ ਚਲਦੀ ਕਾਰ ਤੇ ਡਿੱਗਿਆ ਯੂਨੀਪੋਲ, ਕਾਰ ਸਵਾਰਾਂ ਦੀ ਰਹੀ ਬੱਚਤ
ਮਲੋਟ ਵਿੱਚ ਬੀਤੀ ਸ਼ਾਮ ਆਈ ਤੇਜ਼ ਹਨੇਰੀ ਅਤੇ ਝੱਖੜ ਦੌਰਾਨ ਇੱਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ, ਜਦੋਂ ਸ਼ਹਿਰ ਦੀ ਐਂਟਰੀ ਨੇੜੇ ਤਿਕੋਣੀ ਚੌਂਕ ਕੋਲ ਲੱਗਿਆ ਵਿਸ਼ਾਲ ਯੂਨੀਪੋਲ ਅਚਾਨਕ ਢਹਿ ਕੇ ਇੱਕ ਕਾਰ ਉੱਪਰ ਆ ਡਿੱਗਿਆ। ਮਿਲੀ ਜਾਣਕਾਰੀ ਅਨੁਸਾਰ ਕਾਰ ਵਿੱਚ ਸਵਾਰ ਨੌਜਵਾਨਾਂ ਨੇ ਸਮੇਂ ਸਿਰ ਬਾਹਰ ਨਿਕਲ ਕੇ ਆਪਣੀ ਜਾਨ ਬਚਾ ਲਈ।
ਮਲੋਟ : ਮਲੋਟ ਵਿੱਚ ਬੀਤੀ ਸ਼ਾਮ ਆਈ ਤੇਜ਼ ਹਨੇਰੀ ਅਤੇ ਝੱਖੜ ਦੌਰਾਨ ਇੱਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ, ਜਦੋਂ ਸ਼ਹਿਰ ਦੀ ਐਂਟਰੀ ਨੇੜੇ ਤਿਕੋਣੀ ਚੌਂਕ ਕੋਲ ਲੱਗਿਆ ਵਿਸ਼ਾਲ ਯੂਨੀਪੋਲ ਅਚਾਨਕ ਢਹਿ ਕੇ ਇੱਕ ਕਾਰ ਉੱਪਰ ਆ ਡਿੱਗਿਆ। ਮਿਲੀ ਜਾਣਕਾਰੀ ਅਨੁਸਾਰ ਕਾਰ ਵਿੱਚ ਸਵਾਰ ਨੌਜਵਾਨਾਂ ਨੇ ਸਮੇਂ ਸਿਰ ਬਾਹਰ ਨਿਕਲ ਕੇ ਆਪਣੀ ਜਾਨ ਬਚਾ ਲਈ। ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਕਾਰ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਹੈ। ਘਟਨਾ ਤੋਂ ਬਾਅਦ ਮੌਕੇ 'ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ ਅਤੇ ਕੁੱਝ ਸਮੇਂ ਲਈ ਆਵਾਜਾਈ ਵੀ ਪ੍ਰਭਾਵਿਤ ਰਹੀ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਯੂਨੀਪੋਲ ਕਾਫ਼ੀ ਉੱਚਾ ਅਤੇ ਭਾਰੀ ਸੀ, ਜਿਸ ਦੀ ਸੁਰੱਖਿਆ ਨੂੰ ਲੈ ਕੇ ਪਹਿਲਾਂ ਵੀ ਚਰਚਾ ਹੁੰਦੀ ਰਹੀ ਹੈ।
ਅੱਜ ਦੇ ਹਾਦਸੇ ਨੇ ਇੱਕ ਵਾਰ ਫਿਰ ਅਜਿਹੇ ਢਾਂਚਿਆਂ ਦੀ ਮਜ਼ਬੂਤੀ ਅਤੇ ਨਿਯਮਤ ਜਾਂਚ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਖੁਸ਼ਕਿਸਮਤੀ ਇਹ ਰਹੀ ਕਿ ਯੂਨੀਪੋਲ ਡਿੱਗਣ ਵੇਲੇ ਸੜਕ 'ਤੇ ਵੱਧ ਭੀੜ ਨਹੀਂ ਸੀ। ਜੇਕਰ ਇਹ ਘਟਨਾ ਕੁੱਝ ਮਿੰਟ ਪਹਿਲਾਂ ਜਾਂ ਬਾਅਦ ਵਾਪਰਦੀ ਤਾਂ ਕਈ ਹੋਰ ਵਾਹਨ ਵੀ ਇਸ ਦੀ ਚਪੇਟ ਵਿੱਚ ਆ ਸਕਦੇ ਸਨ ਅਤੇ ਵੱਡਾ ਜਾਨੀ-ਮਾਲੀ ਨੁਕਸਾਨ ਹੋ ਸਕਦਾ ਸੀ। ਘਟਨਾ ਤੋਂ ਬਾਅਦ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸ਼ਹਿਰ ਵਿੱਚ ਲੱਗੇ ਵੱਡੇ ਹੋਲਡਿੰਗ ਅਤੇ ਯੂਨੀਪੋਲਾਂ ਦੀ ਤੁਰੰਤ ਜਾਂਚ ਕਰਵਾਈ ਜਾਵੇ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ।
Author : Malout Live



