ਸਾਵਧਾਨ! ਇਸ ਸਮੇਂ ਪਾਣੀ ਪੀਣਾ ਸਿਹਤ ਲਈ ਹੋ ਸਕਦਾ ਬੇਹੱਦ ਖ਼ਤਰਨਾਕ
1.ਅਸੀਂ ਰੋਜ਼ਾਨਾ ਜ਼ਿੰਦਗੀ ਵਿੱਚ ਅਜਿਹੀਆਂ ਗ਼ਲਤੀਆਂ ਕਰਦੇ ਹਾਂ, ਜੋ ਸਾਡੀ ਸਿਹਤ ਲਈ ਖ਼ਤਰਨਾਕ ਹੁੰਦੀਆਂ ਹਨ। ਕਦੀ-ਕਦੀ ਇਨ੍ਹਾਂ ਗਲਤੀਆਂ ਨੂੰ ਅਸੀਂ ਆਪਣੀਆਂ ਆਦਤਾਂ ਵਿੱਚ ਸ਼ਾਮਲ ਕਰ ਲੈਂਦੇ ਹਾਂ। ਇਨ੍ਹਾਂ ਆਦਤਾਂ ਦੀ ਵਜ੍ਹਾ ਕਰਕੇ ਹੀ ਕਈ ਗੰਭੀਰ ਬਿਮਾਰੀਆਂ ਲੱਗ ਜਾਂਦੀਆਂ ਹਨ।
2.ਇਨ੍ਹਾਂ ਆਦਤਾਂ ਵਿੱਚੋਂ ਹੀ ਇੱਕ ਆਦਤ ਹੈ ਖਾਣਾ ਖਾਣ ਦੇ ਤੁਰੰਤ ਬਾਅਦ ਪਾਣੀ ਪੀਣਾ। ਬਹੁਤ ਸਾਰੇ ਅਜਿਹੇ ਲੋਕ ਹੁੰਦੇ ਹਨ, ਜੋ ਖਾਣਾ ਖਾਣ ਦੇ ਤੁਰੰਤ ਬਾਅਦ ਪਾਣੀ ਪੀ ਲੈਂਦੇ ਹਨ। ਇਸ ਵਜ੍ਹਾ ਕਰਕੇ ਅੱਗੇ ਚੱਲ ਕੇ ਕਈ ਸਮੱਸਿਆਵਾਂ ਪੇਸ਼ ਆ ਸਕਦੀਆਂ ਹਨ।
3. ਕਈ ਡਾਕਟਰ ਇਸ ਗੱਲ ਦੀ ਸਲਾਹ ਦਿੰਦੇ ਹਨ ਕਿ ਖਾਣਾ ਖਾਣ ਤੋਂ ਕਰੀਬ ਅੱਧੇ ਘੰਟਾ ਪਹਿਲਾਂ ਤੇ ਖਾਣਾ ਖਾਣ ਤੋਂ ਇੱਕ ਜਾਂ ਦੋ ਘੰਟੇ ਬਾਅਦ ਪਾਣੀ ਪੀਣਾ ਚਾਹੀਦਾ ਹੈ।
4. ਜੇ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਤੁਹਾਡਾ ਪਾਚਣ ਤੰਤਰ ਵਿਗੜ ਸਕਦਾ ਹੈ। ਖਾਣਾ ਖਾਣ ਦੇ ਦੌਰਾਨ ਪਾਣੀ ਪੀਣ ਸਬੰਧੀ ਵੀ ਕਈ ਤਰਕ ਦਿੱਤੇ ਜਾਂਦੇ ਹਨ।
5. ਡਾਕਟਰਾਂ ਮੁਤਾਬਕ ਜਦੋਂ ਅਸੀਂ ਖਾਣਾ ਖਾਣ ਦੌਰਾਨ ਪਾਣੀ ਪੀਂਦੇ ਹਾਂ ਤਾਂ ਇਸ ਨਾਲ ਅਨੁਪਾਤ ਵਿਗੜ ਜਾਂਦਾ ਹੈ ਤੇ ਖਾਣਾ ਪਚਾਉਣ ਵਿੱਚ ਸਮੱਸਿਆਵਾਂ ਆਉਣ ਲੱਗਦੀਆਂ ਹਨ।
6.ਬਹੁਤ ਸਾਰੇ ਡਾਕਟਰ ਖਾਣਾ ਖਾਣ ਦੇ ਕਰੀਬ ਅੱਧਾ ਘੰਟਾ ਬਾਅਦ ਪਾਣੀ ਪੀਣ ਦੀ ਸਲਾਹ ਦਿੰਦੇ ਹਨ ਕਿਉਂਕਿ 30 ਮਿੰਟਾਂ ਅੰਦਰ ਸਰੀਰ ਵਿੱਚ ਪਾਚਨ ਦੀ ਅਗਲੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ।
7.ਅਜਿਹੇ ਵਿੱਚ ਜੇ ਤੁਸੀਂ 30 ਮਿੰਟ ਬਾਅਦ ਪਾਣੀ ਪੀਂਦੇ ਹੋ ਤਾਂ ਪਾਚਨ ਤੰਤਰ 'ਤੇ ਕੋਈ ਪ੍ਰਭਾਵ ਨਹੀਂ ਪਏਗਾ ਤੇ ਸਿਹਤ ਠੀਕ ਰਹੇਗੀ।