District NewsMalout News

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਬਵਾਲਾ ਕਲਾਂ ਦੇ ਵੋਕੇਸ਼ਨਲ ਦੇ ਵਿਦਿਆਰਥੀਆਂ ਨੂੰ FM RADIO ਵਿਖੇ ਕਰਵਾਇਆ ਵਿਜ਼ਿਟ

ਮਲੋਟ: ਬੀਤੇ ਦਿਨ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਡੱਬਵਾਲਾ ਕਲਾਂ, ਫਾਜਿਲਕਾ ਵੱਲੋਂ ਪ੍ਰਿੰਸੀਪਲ ਸੁਭਾਸ਼ ਚੰਦਰ ਦੀ ਨਿਗਰਾਨੀ ਹੇਠ NSQF ਵਾਲੇ ਨੌਵੀਂ ਅਤੇ ਗਿਆਰਵੀਂ ਦੇ ਟੈਲੀਕਾਮ ਬਰਾਂਚ ਦੇ ਵੋਕੇਸ਼ਨਲ ਵਾਲੇ ਵਿਦਿਆਰਥੀਆਂ ਨੂੰ FM RADIO, BATHINDA ਦਾ ਦੌਰਾ ਕਰਵਾਇਆ ਗਿਆ।

ਜਿਸ ਵਿੱਚ ਇੰਜੀਨਿਅਰ ਮਲਕੀਤ ਸਿੰਘ (Program Head) ਨੇ ਵਿੱਦਿਆਰਥੀਆਂ ਨੂੰ FM RADIO TRANSMITTER ਬਾਰੇ ਜਾਣਕਾਰੀ ਦਿੱਤੀ। ਜਿਸ ਵਿੱਚ ਵਿਦਿਆਰਥੀਆਂ ਦੇ ਨਾਲ ਰਾਜਿੰਦਰ ਸਿੰਘ (VT,TELECOM), ਸ਼੍ਰੀ ਸਾਹਿਲ, ਸ਼੍ਰੀ ਵਿਕਾਸ ਕਾਲੜਾ ਮੌਜੂਦ ਸਨ। ਸਾਰੇ ਹੀ ਸਕੂਲ ਦੀ ਟੀਮ ਨੇ FM RADIO ਕਰਮਚਾਰੀਆਂ ਦਾ ਧੰਨਵਾਦ ਕੀਤਾ।

Author: Malout Live

Back to top button