Malout News
ਪਿੰਡ ਪੱਕੀ ਟਿੱਬੀ ਦੀ ਟੀਮ ਜ਼ਿਲ੍ਹਾ ਪੱਧਰੀ ਬੇਸਬਾਲ ਮੁਕਾਬਲੇ ‘ਚ ਜੇਤੂ

ਮਲੋਟ:- ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਮਲਕੀਤ ਸਿੰਘ ਖੋਸਾ ਦੀ ਰਹਿਨੁਮਾਈ ਤੇ ਦਲਜੀਤ ਸਿੰਘ ਏ. ਈ. ਓ. ਦੀ ਨਿਗਰਾਨੀ ਹੇਠ ਚੱਲ ਰਹੇ ਸਰਕਾਰੀ ਹਾਈ ਸਕੂਲ ਪਿੰਡ ਕੱਟਿਆਂਵਾਲੀ ਵਿਖੇ ਜ਼ਿਲ੍ਹਾ ਪੱਧਰੀ ਬੇਸਬਾਲ ਮੁਕਾਬਲੇ ਕਰਵਾਏ ਜਾ ਰਹੇ ਹਨ । ਇਨ੍ਹਾਂ ਮੁਕਾਬਲਿਆਂ ‘ਚ ਅੰਡਰ-17 ਵਰਗ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਕੀ ਟਿੱਬੀ ਦੀਆਂ ਵਿਦਿਆਰਥਣਾਂ ਜੇਤੂ ਰਹੀਆਂ । ਇਸ ਸਫ਼ਲਤਾ ‘ਤੇ ਸਕੂਲ ਪ੍ਰਿੰਸੀਪਲ ਅਨੁਪਮਾ ਧੂੜੀਆਂ ਵਲੋਂ ਸਮੂਹ ਸਟਾਫ਼ ਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਗਈ । ਉਨ੍ਹਾਂ ਕਿਹਾ ਕਿ ਸਭ ਕੁੱਝ ਸਕੂਲ ਦੇ ਪੀ. ਟੀ. ਜਤਿੰਦਰਪਾਲ ਸਿੰਘ ਤੇ ਵਿਦਿਆਰਥੀਆਂ ਦੀ ਲਗਨ ਤੇ ਮਿਹਨਤ ਸਦਕਾ ਹੀ ਸੰਭਵ ਹੋਇਆ ਹੈ । ਇਸ ਮੌਕੇ ਸਕੂਲ ਦਾ ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਹਨ।