ਮਿਸ਼ਨ ਫਤਹਿ ਤਹਿਤ ਲੋਕਾਂ ਨੂੰ ਕੋਰਨਾ ਦੇ ਬਚਾਅ ਸਬੰਧੀ ਲਗਾਤਾਰ ਕੀਤਾ ਜਾ ਰਿਹਾ ਹੈ ਜਾਗਰੂਕ
ਸ੍ਰੀ ਮੁਕਤਸਰ ਸਾਹਿਬ:- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੋਰੋਨਾ ਵਾਇਰਸ ਨੂੰ ਠੱਲ ਪਾਉਣ ਦੇ ਮੰਤਵ ਨਾਲ ਜੋ ਮਿਸ਼ਨ ਫਤਹਿ ਚਲਾਇਆ ਗਿਆ, ਉਸਦੇ ਤਹਿਤ ਸ੍ਰੀ ਐਮ.ਕੇ.ਅਰਾਵਿੰਦ ਕੁਮਾਰ, ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਦੀ ਅਗਾਵਾਈ ਵਿੱਚ ਕਰੋਨਾ ਵਾਇਰਸ ਤੋਂ ਬਚਣ ਲਈ ਲੋਕਾਂ ਨੂੰ ਵਾਰ-ਵਾਰ ਹੱਥ ਧੋਣ ਦੇ ਨਾਲ-ਨਾਲ ਸਮਾਜਿਕ ਦੂਰੀ ਰੱਖਣ ਲਈ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਡਿਪਟੀ ਕਮਿਸ਼ਨਰ ਵਲੋਂ ਟਿੱਡੀ ਦਲ ਦੀ ਰੋਕਥਾਮ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਡਿਪਟੀ ਕਮਿਸ਼ਨਰ ਦੇ ਹੁਕਮਾਂ ਅਨੁਸਾਰ ਸ੍ਰੀ ਹਰਿੰਦਰ ਸਿੰਘ ਸਰਾਂ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਸ੍ਰੀ ਮੁਕਤਸਰ ਸਾਹਿਬ ਨੂੰ ਟਿੱਡੀ ਦਲ ਦੀ ਰੋਕਥਾਮ ਲਈ ਜ਼ਿਲ੍ਹੇ ਦਾ ਨੋਡਲ ਅਫਸਰ ਨਿਯੁਕਤ ਕੀਤਾ ਗਿਆ ਹੈ ਅਤੇ ਜ਼ਿਲ੍ਹਾ ਪੱਧਰ ਦਾ ਕੰਟਰੋਲ ਰੂਮ ਮਲੋਟ ਵਿਖੇ ਸਥਾਪਿਤ ਕੀਤਾ ਗਿਆ ਹੈ। ਜਿਸ ਦੇ ਇੰਚਾਰਜ਼ ਤਹਿਸੀਲਦਾਰ ਮਲੋਟ ਅਤੇ ਤਕਨੀਕੀ ਸਹਾਇਤਾ ਲਈ ਖੇਤੀਬਾੜੀ ਵਿਕਾਸ ਅਫਸਰ ਨੂੰ ਲਗਾਇਆ ਗਿਆ। ਇਸ ਕੰਟਰੋਲ ਰੂਮ ਤੇ ਪਿੰਡ ਵਾਰ ਟਿੱਡੀਦਲ ਦੀ ਰੋਕਥਾਮ ਸਬੰਧੀ ਸਾਧਨਾਂ ਦੀ ਜਾਣਕਾਰੀ ਸਿੰਗਲ ਕਲਿੱਕ ਤੇ ਮੌਜੂਦ ਹੋਵੇਗੀ। ਕੰਟਰੋਲ ਰੂਮ ਵਿਚ ਕੋਆਰਡੀਨੇਟਰਾਂ ਨੋਡਲ ਅਫ਼ਸਰਾਂ ਦੁਆਰਾ ਭੇਜੇ ਗਏ ਡਾਟੇ ਨੂੰ ਕੰਪਿਊਟਰ ਵਿੱਚ ਕੰਪਾਈਲ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ਤੇ ਮੁੱਖ ਖੇਤੀਬਾੜੀ ਅਫ਼ਸਰ ਰੋਜ਼ਾਨਾ ਇਸ ਕੰਟਰੋਲ ਰੂਮ ਦਾ ਦੌਰਾ ਕਰਨਗੇ ਅਤੇ ਜ਼ਿਲ੍ਹਿਆਂ ਦੀਆਂ ਫਾਇਰ ਬਿ੍ਰਗੇਡ ਗੱਡੀਆਂ ਦੀ ਮੁਕੰਮਲ ਸੂਚਨਾਂ ਆਪਣੇ ਪਾਸ ਰੱਖੇਗਾ। ਅਪ੍ਰੇਸ਼ਨ ਸਮੇਂ ਸਬੰਧਤ ਵਿਭਾਗਾਂ ਦੇ ਮੁੱਖੀ ਕੰਟਰੋਲ ਰੂਮ ਵਿਚ ਬੈਠ ਕੇ ਅਪ੍ਰੇਸ਼ਨ ਵਿਚ ਸਹਾਇਤਾ ਕਰਨਗੇ। ਉਪ ਮੰਡਲ ਮੈਜਿਸਟ੍ਰੇਟ ਆਪਣੀ ਸਬ ਡਵੀਜ਼ਨ ਵਿੱਚ ਅਪਰੇਸ਼ਨ ਦੀ ਪ੍ਰੇਖ ਕਰਨਗੇ ਅਤੇ ਵੱਖ ਵਿਭਾਗਾਂ ਨੂੰ ਸੋਂਪੇ ਗਏ ਕੰਮਾਂ ਨੂੰ ਕਰਵਾਉਣ ਲਈ ਆਪਸੀ ਤਾਲਮੇਲ ਰੱਖਣਗੇ ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ਤੇ ਜ਼ਿਲ੍ਹੇ ਵਿਚ ਟਿੱਡੀ ਦਲ ਦੀ ਰੋਕਥਾਮ ਲਈ 25 ਕੋਆਰਡੀਨੇਟਰ ਅਤੇ 25 ਪਿੰਡ ਪੱਧਰ ਤੇ ਨੌਡਲ ਅਫਸਰ ਨਿਯੁਕਤ ਕੀਤੇ ਗਏ ਹਨ। ਇਹ ਆਪਣੇ ਅਧੀਨ ਆਉਦੇ ਪਿੰਡਾਂ ਵਿੱਚ ਟਿੱਡੀ ਦਲ ਦੀ ਰੋਕਥਾਮ ਸਬੰਧੀ ਪਿੰਡ ਵਾਸੀਆਂ ਨੂੰ ਛੋਟੇ ਕੈਪਾਂ ਅਤੇ ਅਨਾਉਸਮੈਟਾਂ ਰਾਹੀਂ ਤਕਨੀਕੀ ਜਾਣਕਾਰੀ ਦੇਣਗੇ। ਆਪਣੇ ਮੋਬਾਇਲ ਨੰਬਰ ਪਿੰਡ ਵਿਚ ਜਨਤਕ ਕਰਨਗੇ ਅਤੇ ਪਿੰਡ ਵਿਚ ਹੀ ਆਪਣਾ ਦਫ਼ਤਰ ਬਣਾਉਣਗੇ। ਪਿੰਡ ਦੇ ਮੋਹਤਬਾਰ ਵਿਅਕਤੀਆਂ ਦੇ ਮੋਬਾਇਲ ਨੰਬਰ ਨੋਟ ਕਰਨਗੇ । ਟਿੱਡੀ ਦਲ ਦੀ ਰੋਕਥਾਮ ਸਬੰਧੀ ਲੋੜੀਂਦੇ ਸਾਧਨਾਂ ਦੀ ਇਨਵੈਟਰੀ ਤਿਆਰ ਕਰਨਗੇ(ਸਪਰੇਅ ਪੰਪ, ਸਪਰੇਅ ਲਈ ਪਾਣੀ ਦਾ ਪ੍ਰਬੰਧ ਅਤੇ ਖੜਕਾ ਕਰਨ ਵਾਲੇ ਸਾਧਨ ਆਦਿ) ਅਤੇ ਉਨ੍ਹਾਂ ਨੂੰ ਹਰ ਸਮੇਂ ਚਾਲੂ ਹਾਲਤ ਵਿਚ ਰੱਖਣਗੇ। ਕੋਆਰਡੀਨੇਰ ਨੋਡਲ ਅਫ਼ਸਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਹੱਦ ਨਾਲ ਲਗਦੇ ਜ਼ਿਲ੍ਹਾ ਫਾਜਲਿਕਾ, ਸੂਬੇ ਰਾਜਸਥਾਨ ਅਤੇ ਹਰਿਆਣਾ ਦੇ 10 ਕਿ:ਮੀ: ਅੰਦਰ ਆਉਦੇ ਪਿੰਡਾਂ ਦੇ ਮੋਹਤਬਾਰ ਵਿਅਕਤੀਆਂ ਦੇ ਨਾਮ ਅਤੇ ਮੋਬਾਇਲ ਨੰਬਰ ਨੋਟ ਕਰਨਗੇ, ਉਹਨਾਂ ਨਾਲ ਤਾਲਮੇਲ ਰੱਖਣਗੇ ਤਾਂ ਜੋ ਟਿੱਡੀ ਦਲ ਦੇ ਹਮਲੇ ਦੀ ਅਗਾਊ ਸੂਚਨਾਂ ਮਿਲ ਸਕੇ। ਟਿੱਡੀ ਦਲ ਦੀ ਰੋਕਥਾਮ ਸਬੰਧੀ ਹਰੇਕ ਪਿੰਡ ਵਿੱਚ ਮੌਕ ਡਰਿਲ ਵੀ ਕੀਤੀ ਜਾਵੇਗੀ। ਜਿਲ੍ਹਾ ਵਿਕਾਸ ਤੇ ਪੰਚਾਇਤ ਵਿਭਾਗ ਹਰੇਕ ਪਿੰਡ ਦੀ ਪੰਚਾਇਤ ਨਾਲ ਤਾਲਮੇਲ ਕਰਕੇ ਪਿੰਡ ਵਾਸੀਆਂ ਨੂੰ ਇਸ ਹਮਲੇ ਦੀ ਰੋਕਥਾਮ ਲਈ ਤਿਆਰ ਰਹਿਣ ਲਈ ਪ੍ਰੇਰਿਤ ਕਰਨਗੇ, ਪਿੰਡਾਂ ਵਿਚ ਪੰਚਾਇਤਾਂ ਪਾਸ ਪਾਣੀ ਵਾਲੇ ਟੈਂਕਰਾਂ ਦੀ ਸੂਚੀ ਕੰਟਰੋਲ ਰੂਮ ਮਲੋਟ ਵਿਖੇ ਭੇਜਣਗੇ ਅਤੇ ਪਾਣੀ ਵਾਲ ਟੈਂਕਰਾਂ ਨੂੰ ਸਮੇਤ ਟਰੈਕਟਰ ਡਰਾਇਵਰ, ਲੇਬਰ ਤਿਆਰ ਰੱਖੇਗਾ। ਅਪ੍ਰੇਸ਼ਨ ਦੌਰਾਨ ਕੰਮ ਕਰਨ ਵਾਲੇ ਅਮਲੇ ਨੂੰ ਲੋੜੀਂਦੀ ਸਹੂਲਤ ਪ੍ਰਦਾਨ ਕਰਨਗੇ।