ਲੋਕ ਸਭਾ ਚੋਣਾਂ ਦੌਰਾਨ ਕਾਲੇ ਧਨ ਦੀ ਵਰਤੋਂ ਨੂੰ ਰੋਕਣ ਲਈ ਟੋਲ ਫ਼ਰੀ ਨੰਬਰ ਕੀਤਾ ਜਾਰੀ
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਸ੍ਰੀ ਹਰਪ੍ਰੀਤ ਸਿੰਘ ਸੂਦਨ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆ ਦੱਸਿਆ ਹੈ ਕਿ ਲੋਕ ਸਭਾ ਚੋਣਾਂ 2024 ਦੌਰਾਨ ਕਾਲੇ ਧਨ, ਹਵਾਲਾ ਨਗਦੀ ਆਦਿ ਦੀ ਦੁਰਵਰਤੋਂ ਰੋਕਣ ਲਈ ਚੋਣ ਕਮਿਸ਼ਨ ਵੱਲੋਂ ਇਨਕਮ ਟੈਕਸ ਵਿਭਾਗ ਨੂੰ ਨੋਡਲ ਵਿਭਾਗ ਵਜੋਂ ਜਿੰਮੇਵਾਰੀ ਦਿੱਤੀ ਗਈ ਹੈ ਅਤੇ ਇਸ ਲਈ ਚੋਣ ਕਮਿਸ਼ਨ ਵੱਲੋਂ ਖਰਚਾ ਨਿਗਰਾਨੀ ਵਿੱਚ ਇਨਕਮ ਟੈਕਸ ਵਿਭਾਗ ਦੀ ਭੂਮਿਕਾ ਰੱਖੀ ਗਈ ਹੈ। ਇਸ ਲਈ ਇਨਕਮ ਟੈਕਸ ਵਿਭਾਗ ਵੱਲੋਂ ਆਪਣੇ ਚੰਡੀਗੜ੍ਹ ਦਫ਼ਤਰ ਸਥਿਤ 24 ਘੰਟੇ ਸੱਤ ਦਿਨ ਚੱਲਣ ਵਾਲੇ ਕੰਟਰੋਲ ਰੂਮ ਦੀ ਸਥਾਪਨਾ ਕੀਤੀ ਗਈ ਹੈ।
ਇਹ ਕੰਟਰੋਲ ਰੂਮ ਕਮਰਾ ਨੰਬਰ ਜੀ 02, ਗਰਾਊਂਡ ਫਲੋਰ, ਆਯਕਾਰ ਭਵਨ ਸੈਕਟਰ 17 ਈ ਚੰਡੀਗੜ੍ਹ ਵਿਖੇ ਸਥਾਪਿਤ ਕੀਤਾ ਗਿਆ ਹੈ। ਇਸ ਦਾ ਟੋਲ ਫਰੀ ਨੰਬਰ 18001802141 ਅਤੇ ਵਟਸਐਪ ਨੰਬਰ 7589166713 ਹੈ। ਇਸ ਕੰਟਰੋਲ ਰੂਮ ਤੇ ਲੋਕ ਸਭਾ ਚੋਣਾਂ-2024 ਨਾਲ ਸੰਬੰਧਿਤ ਪੰਜਾਬ ਸਟੇਟ ਦੇ ਸੂਝਵਾਨ ਨਾਗਰਿਕਾਂ ਦੀਆਂ ਕਾਲੇ ਧਨ, ਹਵਾਲਾ, ਨਗਦੀ ਪ੍ਰਵਾਹ ਨਾਲ ਸੰਬੰਧਿਤ ਸ਼ਿਕਾਇਤਾਂ ਨੂੰ ਸੁਣਿਆ ਜਾਵੇਗਾ। ਇਹ ਕੰਟਰੋਲ ਰੂਮ ਲੋਕ ਸਭਾ ਚੋਣਾਂ ਦੌਰਾਨ ਕਾਲੇ ਧਨ, ਹਵਾਲਾ, ਨਗਦੀ ਪ੍ਰਵਾਹ ਆਦਿ ਸੰਬੰਧੀ ਸ਼ਿਕਾਇਤਾਂ ਨੂੰ ਸੁਣੇਗਾ। Author: Malout Live