ਸੀ.ਐੱਚ.ਬੀ ਅਤੇ ਡਬਲਿਊ ਠੇਕਾ ਕਾਮਿਆਂ ਦੀ ਜੱਥੇਬੰਦੀ ਡਵੀਜ਼ਨ ਮਲੋਟ ਵੱਲੋਂ 10 ਦਸੰਬਰ ਨੂੰ ਬਿਜਲੀ ਮੰਤਰੀ ਦੇ ਹਲਕੇ 'ਚ ਰੋਸ ਪ੍ਰਦਰਸ਼ਨ ਦਾ ਐਲਾਨ

ਮਲੋਟ: ਪਾਵਰਕਾਮ ਐਂਡ ਟ੍ਰਾਸਕੋਂ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਦੀ ਸੂਬਾ ਵਰਕਿੰਗ ਕਮੇਟੀ ਦੇ ਸੱਦੇ 'ਤੇ ਡਵੀਜ਼ਨ ਮਲੋਟ ਦੀ ਮੀਟਿੰਗ ਕੀਤੀ ਗਈ। ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆ ਡਵੀਜ਼ਨ ਪ੍ਰਧਾਨ ਰਣਜੀਤ ਸਿੰਘ ਨੇ ਦੱਸਿਆ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਪਾਵਰਕਾਮ ਦੇ ਸੀ.ਐੱਚ.ਬੀ ਅਤੇ ਡਬਲਿਊ ਪੈਸਕੋ ਸਰਕੋ ਕੰਪਿਊਟਰ ਅਪਰੇਟਰ ਮੀਟਰ ਰੀਡਰ ਸਟੋਰ ਕੀਪਰ ਅਤੇ ਹੋਰ ਠੇਕਾ ਕਾਮੇ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹਨ। ਇਸ ਦੌਰਾਨ ਉਹਨਾਂ ਕਿਹਾ ਕਿ ਸੰਘਰਸ਼ ਦੌਰਾਨ ਪਾਵਰਕਾਮ ਮੈਨੇਜਮੈਂਟ ਅਧਿਕਾਰੀਆਂ ਸਮੇਤ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਅਤੇ ਬਿਜਲੀ ਮੰਤਰੀ ਸ਼੍ਰੀ ਹਰਭਜਨ ਸਿੰਘ ਈ.ਟੀ.ਓ ਨਾਲ ਅਨੇਕਾਂ ਵਾਰ ਮੀਟਿੰਗਾਂ ਹੋਈਆਂ। ਜਿਸ ਵਿੱਚ ਬਾਹਰੋਂ ਪੱਕੀ ਭਰਤੀ ਤੋਂ ਪਹਿਲਾਂ ਉਨ੍ਹਾਂ ਪੋਸਟਾਂ ਤੇ ਕੰਮ ਕਰਦੇ ਆਊਟ-ਸੋਰਸਿੰਗ ਕਾਮਿਆਂ ਨੂੰ ਰੈਗੂਲਰ ਕਰਨ, ਬਿਜਲੀ ਵਿਭਾਗ ਅੰਦਰ ਸੇਵਾਵਾਂ ਨਿਭਾ ਰਹੇ ਅਨੇਕਾਂ ਕਾਮੇ ਮੋਤ ਦੇ ਮੂੰਹ ਅਤੇ ਅਨੇਕਾਂ ਹੀ ਕਾਮੇ ਅਪੰਗ ਹੋ ਗਏ ਜਿਹਨਾਂ ਦੇ ਪਰਿਵਾਰਾਂ ਨੂੰ ਮੁਆਵਜਾ ਤੇ ਪੱਕੀ ਨੋਕਰੀ ਦਾ ਪ੍ਰਬੰਧ ਕਰਵਾਉਣ ਅਤੇ ਵਧੀਆ ਹਸਪਤਾਲਾਂ ਚ' ਸਰਕਾਰੀ ਸਹੂਲਤਾਂ ਤਹਿਤ ਸਰਕਾਰ ਦੇ ਖਰਚੇ ਤੇ ਇਲਾਜ ਕਰਨ, ਪਿਛਲੇ ਸਮੇਂ ਛਾਟੀ ਕੀਤੇ ਕਾਮਿਆਂ ਨੂੰ ਬਹਾਲ ਕਰਨ, ਪਿਛਲੇ ਠੇਕੇਦਾਰਾਂ/ਕੰਪਨੀਆਂ ਨੇ ਕੀਤੇ ਕਰੋੜਾਂ/ਅਰਬਾਂ ਰੁਪਏ ਦੇ ਪੁਰਾਣੇ ਬਕਾਏ ਏਰੀਅਰ,ਬੋਨਸ, ਈ.ਪੀ.ਐੱਫ, ਲੇਬਰ ਵੈਲਫੇਅਰ ਸਮੇਤ ਸਾਰਾ ਪੁਰਾਣਾ ਬਕਾਇਆ ਜਾਰੀ ਕਰਨ,

ਟੀ.ਟੀ.ਆਈ ਰਾਹੀ ਕਾਮਿਆਂ ਦੀ ਟ੍ਰੇਨਿੰਗ ਦਾ ਪ੍ਰਬੰਧ ਕਰਵਾਉਣ, ਕਾਮਿਆਂ ਦੇ ਤੇਲ ਭੱਤੇ ਚ' ਵਾਧਾ ਕਰਨ, ਘੱਟੋ ਘੱਟ ਗੁਜਾਰੇ ਯੋਗ ਤਨਖਾਹ ਨਿਸ਼ਚਿਤ ਕਰਨ ਅਤੇ ਹੋਰ ਮੰਗਾਂ ਤੇ ਲਗਾਤਾਰ ਚਰਚਾ ਹੋਈ ਜਿਸ ਵਿੱਚ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ, ਬਿਜਲੀ ਮੰਤਰੀ ਸ੍ਰੀ ਹਰਭਜਨ ਸਿੰਘ ਈ.ਟੀ.ਓ ਅਤੇ ਕਿਰਤ ਮੰਤਰੀ ਸ੍ਰੀ ਅਣਮੋਲ ਗਗਨ ਮਾਨ ਅਤੇ ਅਧਿਕਾਰੀਆਂ ਵਲੋੰ ਮੰਗਾਂ ਨੂੰ ਹੱਲ ਕਰਨ ਦਾ ਪਹਿਲਾਂ ਵਾਲੀਆਂ ਸਰਕਾਰਾਂ ਵਾਗ ਭਰੋਸਾ ਹੀ ਦਿੱਤਾ ਪਰ ਕੋਈ ਵੀ ਮੰਗ ਦਾ ਹੱਲ ਨਾ ਹੋ ਸਕਿਆ ਜਿਸ ਦੇ ਕਾਰਨ ਬਿਜਲੀ ਦੀਆਂ ਸੇਵਾਵਾਂ ਨਿਭਾਉਂਦੇ ਜਾਨਾਂ ਖਵਾ ਬੈਠੇ ਕਾਮਿਆਂ ਦੇ ਪਰਿਵਾਰਾਂ ਨੂੰ ਮੁਆਵਜਾ ਨੋਕਰੀ ਦਾ ਕੋਈ ਵੀ ਪ੍ਰਬੰਧ ਸਰਕਾਰ ਨੇ ਨਾ ਕੀਤਾ ਸਗੋ ਅਧਿਕਾਰੀਆਂ ਵਲੋਂ ਟਾਲ ਮਟੋਲ ਵਾਲੀ ਹੀ ਨੀਤੀ ਆਪਣਾਈ ਗਈ। ਜਿਸ ਕਾਰਨ ਠੇਕਾ ਕਾਮਿਆਂ ਚ' ਵੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਿਸ ਕਾਰਨ ਠੇਕਾ ਕਾਮਿਆਂ ਚ' ਵੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਲਈ ਉਹਨਾਂ ਵੱਲੋਂ ਬੀਤੇ ਦਿਨੀਂ ਹੋਈ ਸੂਬਾ ਵਰਕਿੰਗ ਦੀ ਮੀਟਿੰਗ ਦੌਰਾਨ ਸੰਘਰਸ਼ ਦਾ ਐਲਾਨ ਕਰਦੇ ਹੋਏ ਬਿਜਲੀ ਮੰਤਰੀ ਦੇ ਹਲਕੇ ਵਿੱਚ 10 ਦਸੰਬਰ 2022 ਨੂੰ ਰੋਸ ਪ੍ਰਦਰਸ਼ਨ ਕਰਨ ਅਤੇ ਮੰਤਰੀ ਕੋਠੀ ਘੇਰਨ ਦਾ ਫੈਂਸਲਾ ਕੀਤਾ ਗਿਆ। ਉਹਨਾਂ ਕਿਹਾ ਕਿ ਜਦੋਂ ਤੱਕ ਕਾਮਿਆਂ ਦੀਆਂ ਮੰਗਾਂ ਦਾ ਹੱਲ ਨਹੀਂ ਹੁੰਦਾ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਜਿਸ ਦੀ ਤਿਆਰੀ ਵਜੋਂ ਸੂਬਾ ਵਰਕਿੰਗ ਕਮੇਟੀ ਮੈਬਰਾਂ ਦੀ ਤਿਆਰੀ ਸੰਬੰਧੀ ਵੀ ਡਿਊਟੀ ਲਗਾਈਆਂ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸੀ.ਐੱਚ.ਬੀ ਕਾਮਿਆਂ ਦੇ ਪਰਿਵਾਰਾਂ ਸਮੇਤ ਬੱਚੇ ਵੀ ਸ਼ਮੂਲੀਅਤ ਕਰਨਗੇ। Author: Malout Live