World News

ਇਹ ਹੈ ਦੁਨੀਆ ਦੀ ਸਭ ਤੋਂ ਸੁੰਦਰ ਬੱਚੀ, ਤਸਵੀਰਾਂ ਵਾਇਰਲ

ਮਾਸਕੋ — ਰੂਸ ਦੀ 6 ਸਾਲਾ ਬੱਚੀ ਅਲੀਨਾ ਯਕੂਪੋਵਾ ਨੂੰ ਉਸ ਦੇ ਫੈਨ ਦੁਨੀਆ ਦੀ ਸਭ ਤੋਂ ਸੁੰਦਰ ਬੱਚੀ ਮੰਨ ਰਹੇ ਹਨ। 4 ਸਾਲ ਦੀ ਉਮਰ ਵਿਚ ਮਾਡਲਿੰਗ ਕਰਨ ਵਾਲੀ ਇਹ ਪਿਆਰੀ ਬੱਚੀ ਕਈ ਤਰੀਕਿਆਂ ਨਾਲ ਅਸਧਾਰਣ ਹੈ। ਇੰਸਟਾਗ੍ਰਾਮ ‘ਤੇ ਅਲੀਨਾ ਦੇ 21 ਹਜ਼ਾਰ ਤੋਂ ਜ਼ਿਆਦਾ ਫਾਲੋਅਰਜ਼ ਹਨ। ਸੋਸ਼ਲ ਮੀਡੀਆ ‘ਤੇ ਲੋਕ ਉਸ ਨੂੰ ‘ਛੋਟੀ ਰਾਜੁਕਮਾਰੀ’ ਦੱਸ ਰਹੇ ਹਨ। ਅਲੀਨਾ ਕਈ ਫੈਸ਼ਨ ਮੁਹਿੰਮ ਦਾ ਹਿੱਸਾ ਰਹੀ ਹੈ। ਉਹ ਮੋਨਾਲੀਸਾ ਕਿਡਜ਼ ਅਤੇ ਗਲੇਰੀਆ ਜੀਂਸ ਜਿਹੇ ਕਈ ਮਸ਼ਹੂਰ ਬ੍ਰਾਂਡ ਲਈ ਪ੍ਰਚਾਰ ਕਰ ਚੁੱਕੀ ਹੈ। ਮਾਸਕੋ ਵਿਚ ਰਹਿਣ ਵਾਲੀ ਅਲੀਨਾ ਆਪਣੀ ਮੁਸਕਾਨ ਅਤੇ ਸੁਨਹਿਰੇ ਵਾਲਾਂ ਨਾਲ ਹਰ ਕਿਸੇ ਨੂੰ ਮੋਹ ਲੈਂਦੀ ਹੈ। ਅਲੀਨਾ ਦੇ ਮੈਨੇਜਰ ਮੁਤਾਬਕ ਬੀਤੇ ਕੁਝ ਸਾਲਾਂ ਵਿਚ ਉਸ ਦੀ ਲੋਕਪ੍ਰਿਅਤਾ ਬਹੁਤ ਵੱਧ ਗਈ ਹੈ। ਉਸ ਦੇ ਪ੍ਰਸ਼ੰਸਕ ਜਰਮਨੀ, ਅਮਰੀਕਾ ਅਤੇ ਬ੍ਰਿਟੇਨ ਸਮੇਤ ਪੂਰੀ ਦੁਨੀਆ ਵਿਚ ਹਨ। ਇਸ ਬੱਚੀ ਨੂੰ ਆਪਣੇ ਵੱਧਦੇ ਕੱਦ ਦਾ ਅਹਿਸਾਸ ਹੈ ਇਸ ਲਈ ਉਹ ਚੀਜ਼ਾਂ ਨੂੰ ਬਹੁਤ ਪੇਸ਼ੇਵਰ ਢੰਗ ਨਾਲ ਲੈਂਦੀ ਹੈ।

Leave a Reply

Your email address will not be published. Required fields are marked *

Back to top button