ਸੀ.ਜੀ.ਐੱਮ ਕਾਲਜ ਮੋਹਲਾਂ ਦੇ ਕੁਸ਼ਤੀ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਪੱਧਰ ਤੇ ਕੀਤਾ ਸ਼ਾਨਦਾਰ ਪ੍ਰਦਰਸ਼ਨ
ਮਲੋਟ: ਕਾਮਰੇਡ ਗੁਰਮੀਤ ਮੋਹਲਾਂ (ਸੀ.ਜੀ.ਐੱਮ) ਕਾਲਜ ਵਿਦਿਆਰਥੀਆਂ ਦਾ ਕੁਸ਼ਤੀ ਖੇਡ-ਮੁਕਾਬਲੇ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਰਿਹਾ। ਕਾਲਜ ਦੇ ਕੁਸ਼ਤੀ ਦੇ ਵਿਦਿਆਰਥੀਆਂ ਨੇ ਵੱਖ-ਵੱਖ ਭਾਰ ਵਰਗ ਵਿੱਚ ਦੂਜੇ ਤੇ ਤੀਜੇ ਸਥਾਨ ਹਾਸਿਲ ਕੀਤੇ। ਕੁਸ਼ਤੀ (Greeco Roman) ਦੇ ਇੰਟਰ-ਕਾਲਜ ਮੁਕਾਬਲੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਹੋਏ, ਜਿੱਥੇ ਲਗਭਗ 15 ਟੀਮਾਂ ਨੇ ਭਾਗ ਲਿਆ। ਕਾਲਜ ਖਿਡਾਰੀਆਂ ਵੱਲੋਂ ਚੰਗੀ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਚਾਂਦੀ ਅਤੇ ਤਾਂਬੇ ਦੇ ਤਗਮੇ ਕਾਲਜ ਦੇ ਨਾਮ ਕੀਤੇ। ਕੁਸ਼ਤੀ (Greeco Roman) ਵਿੱਚ ਗੁਲਸ਼ਨ ਕੁਮਾਰ ਦੂਜੇ ਸਥਾਨ, ਨਵਰਾਜ ਸਿੰਘ ਦੂਜੇ ਸਥਾਨ ਤੇ ਵਿਕਰਮਜੀਤ ਸਿੰਘ ਤੀਜੇ ਸਥਾਨ ਤੇ ਰਹੇ। ਕੁਸ਼ਤੀ (Free Style) ਵਿੱਚ ਗੁਲਸ਼ਨ ਕੁਮਾਰ ਨੇ ਤੀਜਾ ਸਥਾਨ ਤੇ ਤਾਂਬੇ ਦਾ ਤਗਮਾ ਹਾਸਿਲ ਕੀਤਾ। ਕਾਲਜ ਚੇਅਰਮੈਨ ਸੱਤਪਾਲ ਮੋਹਲਾਂ ਨੇ ਵਿਦਿਆਰਥੀਆਂ ਦੇ
ਜੀਵਨ ਵਿੱਚ ਖੇਡਾਂ ਦੀ ਮਹੱਤਤਾ ਨੂੰ ਦਰਸਾਉਂਦੇ ਹੋਏ ਖੇਡਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਉਹਨਾਂ ਕਿਹਾ ਕਿ ਇਹ ਕਾਲਜ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਕਾਲਜ ਦਾ ਇੱਕ ਵਿਦਿਆਰਥੀ ਨਵਰਾਜ ਸਿੰਘ ਇੰਟਰ-ਵਰਸਿਟੀ ਲਈ ਚੁਣਿਆ ਗਿਆ। ਕਾਲਜ ਪ੍ਰਿੰਸੀਪਲ ਡਾ. ਬਲਜੀਤ ਸਿੰਘ ਗਿੱਲ ਨੇ ਵਿਦਿਆਰਥੀਆਂ ਦੀ ਜਿੱਤ ਦੀ ਵਧਾਈ ਦਿੰਦੇ ਹੋਏ ਕਾਲਜ ਸਟਾਫ ਅਤੇ ਖਿਡਾਰੀਆਂ ਦੀ ਸ਼ਲਾਘਾ ਕੀਤੀ। ਕਾਲਜ ਮੈਨਜਮੈਂਟ ਨਵਜੀਤ ਮੋਹਲਾਂ, ਜਗਤਾਰ ਬਰਾੜ ਅਤੇ ਰਾਜ ਕੁਮਾਰ ਨੇ ਵਿਦਿਆਰਥੀਆਂ ਨੂੰ ਚੰਗੇ ਖੇਡ ਪ੍ਰਦਰਸ਼ਨ ਦੀ ਵਧਾਈ ਦਿੱਤੀ। ਇਸ ਟੀਮ ਦੀ ਅਗਵਾਈ ਸਰੀਰਿਕ ਸਿੱਖਿਆ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਹਰਮੀਤ ਕੌਰ ਅਤੇ ਪਵਨਪ੍ਰੀਤ ਸਿੰਘ ਨੇ ਕੀਤੀ। ਇਸ ਮੋਕੇ ਸਮੂਹ ਕਾਲਜ ਸਟਾਫ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। Author: Malout Live