District News

ਜਿ਼ਲ੍ਹਾ ਪੁਲਿਸ ਸ੍ਰੀ ਮੁਕਤਸਰ ਸਾਹਿਬ ਦੀ ਨਿਵੇਕਲੀ ਪਹਿਲ

ਪਿੰਡਾਂ ਅਤੇ ਸ਼ਹਿਰਾਂ ਦੇ ਵਾਸੀਆਂ ਨੂੰ ਹੁਣ ਨਹੀਂ ਜਾਣਾ ਪਵੇਗਾ ਥਾਣੇ ਸ.ਰਾਜਬਚਨ ਸਿੰਘ ਸੰਧੂ ਐੱਸ.ਐੱਸ.ਪੀ

ਸ੍ਰੀ ਮੁਕਤਸਰ ਸਾਹਿਬ :- ਸ੍ਰੀ ਦਿਨਕਰ ਗੁਪਤਾ ਡੀਜੀਪੀ ਪੰਜਾਬ ਦੀਆਂ ਹਦਾਇਤਾਂ ਤਹਿਤ ਸ.ਰਾਜਬਚਨ ਸਿੰਘ ਸੰਧੂ ਐੱਸ.ਐੱਸ.ਪੀ ਸ੍ਰੀ ਮੁਕਤਸਰ ਸਾਹਿਬ ਜੀ ਵੱਲੋਂ ਇੱਕ ਨਿਵੇਕਲੀ ਪਹਿਲ ਕਰਦਿਆਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਾਸੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਦੇਖਦੇ ਹੋਏ ਜਿ਼ਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ 235 ਪਿੰਡਾਂ ਅਤੇ 77ਵਾਰਡਾਂ ਅੰਦਰ ਦੋ ਦੋ ਪੁਲਿਸ ਮੁਲਾਜ਼ਮਾਂ ਨੂੰ ਤਾਇਨਾਤ ਕੀਤੇ ਗਏ ਹਨ। ਜੋ ਆਪਣੀ ਰੁਟੀਨ ਦੀ ਡਿਊਟੀ ਕਰਨ ਦੇ ਨਾਲ-ਨਾਲ ਇਨ੍ਹਾਂ ਪਿੰਡਾਂ ਵਿੱਚ ਜਾ ਕੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਇੱਕ ਰਜਿਸ਼ਟਰ ਵਿੱਚ ਨੋਟ ਕਰਕੇ ਸੀਨੀਅਰ ਅਫਸਰਾ ਦੇ ਧਿਆਨ ਵਿੱਚ ਲਿਆ ਕੇ ਮੌਕੇ ਨਿਪਟਰਾ ਕੀਤਾ ਜਾਵੇਗਾ।

ਮਾਨਯੋਗ ਸ.ਰਾਜਬਚਨ ਸਿੰਘ ਸੰਧੂ ਐੱਸ.ਐੱਸ.ਪੀ ਨੇ ਦੱਸਿਆ ਕਿ ਛੋਟੇ ਪਿੰਡਾਂ ਵਿੱਚ ਇੱਕ ਪੁਲਿਸ ਮੁਲਾਜ਼ਮ ਅਤੇ ਵੱਡੇ ਪਿੰਡਾਂ ਵਿੱਚ ਦੋ ਪੁਲਿਸ ਮੁਲਾਜ਼ਮਾਂ ਦੀ ਡਿਊਟੀ ਲਗਾਈ ਗਈ ਹੈ। ਇਸੇ ਨਾਲ ਵਾਰਡਾਂ ਅੰਦਰ ਦੋ-ਦੋ ਪੁਲਿਸ ਮੁਲਾਜ਼ਮਾਂ ਦੀ ਡਿਊਟੀ ਲਗਾਈ ਗਈ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਮੁਲਾਜ਼ਮ ਪਿੰਡਾਂ ਅਤੇ ਵਾਰਡਾਂ ਦੇ ਲੋਕਾਂ ਨਾਲ ਰਾਬਤਾ ਕਾਇਮ ਕਰਕੇ ਆਪਸੀ ਭਾਈਚਾਰਕ ਸਾਂਝ ਪੈਦਾ ਕਰਨਗੇ ਅਤੇ ਚੰਗੀ ਸਿਹਤ ਦੇ ਨਾਲ ਇਨ੍ਹਾਂ ਵੱਲੋਂ ਨਸ਼ਿਆਂ ਦੇ ਖਿਲਾਫ ਵੀ ਜਾਗਰੂਕ ਇਹ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਇਨ੍ਹਾਂ ਪੁਲਿਸ ਮੁਲਾਜ਼ਮਾਂ ਵਲੋਂ ਪਿੰਡਾਂ ਅਤੇ ਵਾਰਡਾ ਵਿੱਚ ਹਫ਼ਤਾਵਾਰੀ ਮੀਟਿੰਗਾਂ ਕਰਕੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸੁਣਿਆ ਜਾਵੇਗਾ ਅਤੇ ਮੋਹਤਵਾਰ ਮੈਂਬਰਾ ਦੇ ਫ਼ਨਬਸਪ;ਵਟਸ ਐੱਪ ਗਰੁੱਪ ਬਣਾ ਕੇ ਉਸ ਵਟਸਐਪ ਗਰੁੱਪ ਰਾਹੀਂ ਵੀ ਇਨ੍ਹਾਂ ਨਾਲ ਰਾਬਤਾ ਕਾਇਮ ਕੀਤਾ ਜਾਵੇਗਾ। ਇਨ੍ਹਾਂ ਪੁਲਿਸ ਮੁਲਾਜਮਾਂ ਵੱਲੋਂ ਨੌਜਵਾਨ ਪੀੜੀ ਨੂੰ ਨਸ਼ਿਆ ਤੋਂ ਦੂਰ ਰੱਖਣ ਲਈ ਸੈਮੀਨਾਰ ਲਗਾ ਕੇ ਜਾਗਰੂਕ ਕੀਤਾ ਜਾਵੇਗਾ ਤੇ ਜੋ ਨਸ਼ੇ ਦੀ ਦਲ-ਦਲ ਵਿੱਚ ਫਸ ਚੁੱਕੇ ਹਨ ਉਨਾਂ ਦਾ ਇਲਾਜ ਕਰਵਾ ਕੇ ਦਿੱਤਾ ਜਾਵੇਗਾ। ਉਨ੍ਹਾ ਦੱਸਿਆ ਕੇ ਇਸ ਕੰਮ ਲਈ ਤਇਨਾਤ ਕੀਤੇ ਪੁਲਿਸ ਮੁਲਾਜਮ ਦੀ ਜਿਲ੍ਹਾਂ ਅੰਦਰ ਬਦਲੀ ਹੋਣ ਤੇ ਵੀ ਇਹ ਉਸੇ ਪਿੰਡਾਂ ਅੰਦਰ ਹੀ ਆਪਣੀ ਡਿਉਟੀ ਨਭਾਉਦੇ ਰਹਿਣਗੇ। ਐਸ.ਐਸ.ਪੀ ਜੀ ਨੇ ਦੱਸਿਆ ਕੇ ਡੀ.ਐਸ.ਪੀ (ਐਚ) ਹੀਨਾ ਗੁਪਤਾ ਨੂੰ ਨੋਡਲ ਅਫਸਰ ਲਗਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਮੁਲਾਜ਼ਮਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੇ ਪਿੰਡਾਂ ਅਤੇ ਵਾਰਡਾ ਅੰਦਰ ਆਪਣੇ ਕਸਬੇ ਸ਼ਹਿਰੀ ਖੇਤਰ ਚੌਕ, ਪੁਆਇੰਟਾਂ ਮੁਹੱਲੇ ਬਾਜ਼ਾਰਾਂ ਗਲੀਆਂ, ਕਾਲੋਨੀਆਂ, ਦਾ ਵੇਰਵਾ ਰੱਖਣ ਦੇ ਨਾਲ ਨਾਲ ਉਹ ਧਾਰਮਿਕ ਸਮਾਗਮਾਂ ਜਗਰਾਤਿਆਂ ਅਤੇ ਮੇਲੇ ਦੇ ਵਿੱਚ ਵੀ ਪੁਲਿਸ ਫੋਰਸ ਦਾ ਪ੍ਰਬੰਧ ਕਰਨਗੇ, ਉਨ੍ਹਾਂ ਕਿਹਾ ਕਿ ਪੁਲਿਸ ਮੁਲਾਜ਼ਮਾਂ ਨੂੰ ਹਦਾਇਤ ਕੀਤੀ ਹੈ ਕਿ ਸਾਰੇ ਹੀ ਧਾਰਮਿਕ ਸਥਾਨਾਂ ਤੇ ਕੈਮਰੇ ਲਗਵਾਉਣ ਦੇ ਜਿੰਮੇਵਾਰ ਹੋਣਗੇ। ਉਨ੍ਹਾਂ ਦੱਸਿਆ ਕਿ ਪੁਲਿਸ ਮੁਲਾਜ਼ਮਾਂ ਨੂੰ ਇਹ ਵੀ ਹਦਾਇਤ ਕੀਤੀ ਹੈ ਕਿ ਦੜਾ ਸੱਟਾ, ਨਾਜਾਇਜ਼ ਸ਼ਰਾਬ ਬਣਾਉਣ, ਅਤੇ ਵੇਚਣ ਵਾਲੇ, ਨਸ਼ਾ ਤਿਆਰ ਕਰਨ ਅਤੇ ਵੇਚਣ ਵਾਲੇ, ਕਬੂਤਰਬਾਜ਼ੀ ਕਰਨ ਵਾਲੇ ਦੋਸ਼ੀ ਟ੍ਰੈਵਲ ਏਜੰਟਾਂ ਦੇ ਪ੍ਰਤੀ ਚੋਕਿਸ ਰਹਿਣਗੇ ਅਤੇ ਜੋ ਕੋਈ ਇਸ ਤਰਾਂ ਕਰਦਾ ਫੜਿਆ ਜਾਂਦਾ ਹੈ ੳਹਨ੍ਹਾਂ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਇਸ ਮੌਕੇ ਸ੍ਰੀ ਗੁਰਮੇਲ ਸਿੰਘ ਧਾਲੀਵਾਲ ਐਸ.ਪੀ .ਐਚ ਹਾਜ਼ਰ ਸਨ।

Leave a Reply

Your email address will not be published. Required fields are marked *

Back to top button