ਸਿਵਲ ਹਸਪਤਾਲ ਮਲੋਟ ਦੇ ਐਨ.ਐੱਚ.ਐਮ ਸਟਾਫ਼ ਨੇ ਮਾਰਚ ਮਹੀਨੇ ਦੀ ਤਨਖਾਹ ਨਾ ਮਿਲਣ ਸੰਬੰਧੀ ਦਿੱਤਾ ਮੰਗ ਪੱਤਰ
ਮਲੋਟ: ਸਿਵਲ ਹਸਪਤਾਲ ਮਲੋਟ ਦੇ ਐਨ.ਐੱਚ.ਐਮ ਸਟਾਫ਼ ਨੇ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਦੇ ਨਾਮ ਐੱਸ.ਐਮ.ਓ ਸਿਵਲ ਹਸਪਤਾਲ ਬਲਾਕ ਸੀ.ਐੱਚ.ਸੀ ਨੂੰ ਮਾਰਚ 2023 ਦੀ ਤਨਖਾਹ ਨਾ ਮਿਲਣ ਸੰਬੰਧੀ ਮੰਗ ਪੱਤਰ ਦਿੱਤਾ। ਜਿਸ ਵਿੱਚ ਉਹਨਾਂ ਲਿਖਿਆ ਕਿ ਜ਼ਿਲ੍ਹਾ ਪ੍ਰੋਗਰਾਮ ਮੈਨੇਜ਼ਮੈਂਟ ਯੂਨਿਟ ਸ਼੍ਰੀ ਮੁਕਤਸਰ ਸਾਹਿਬ ਦੇ ਸਮੂਹ ਸਟਾਫ ਨੂੰ ਮਹੀਨਾ ਮਾਰਚ 2023 ਦੀ ਤਨਖਾਹ ਮਿਤੀ 12 ਅਪੈਲ ਤੱਕ ਵੀ ਪ੍ਰਾਪਤ ਨਹੀਂ ਹੋਈ ਹੈ। ਅਕਾਊਂਟ ਸ਼ਾਖਾ ਨਾਲ ਸੰਪਰਕ ਕਰਨ ਤੇ ਉਹਨਾਂ ਦੱਸਿਆ ਹੈ
ਕਿ ਰਾਜ ਪੱਧਰ ਤੋਂ ਅਜੇ ਤੱਕ ਬਜਟ ਪ੍ਰਾਪਤ ਨਹੀਂ ਹੋਇਆ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਕਰਮਚਾਰੀਆਂ ਦੀਆਂ ਤਨਖਾਹਾਂ ਪਹਿਲਾਂ ਹੀ ਬਹੁਤ ਜਿਆਦਾ ਘੱਟ ਹਨ ਅਤੇ ਵਿਭਾਗ ਦੁਆਰਾ ਉਹ ਵੀ ਸਮੇਂ ਸਿਰ ਅਦਾਇਗੀ ਨਹੀਂ ਕੀਤੀ ਜਾ ਰਹੀ। ਜਿਸ ਕਾਰਨ ਕਰਮਚਾਰੀਆਂ ਦੁਆਰਾ ਬੈਂਕਾਂ ਦੀਆਂ ਕਿਸ਼ਤਾਂ ਅਤੇ ਹੋਰ ਅਦਾਇਗੀਆਂ ਕਰਨ ਵਿੱਚ ਮੁਸ਼ਕਿਲ ਪੇਸ਼ ਆ ਰਹੀ ਹੈ। ਉਹਨਾਂ ਅਪੀਲ ਕੀਤੀ ਕਿ ਕਰਮਚਾਰੀਆਂ ਨੂੰ ਤਨਖਾਹ ਦਿਵਾਉਣ ਸੰਬੰਧੀ ਉਪਰਾਲੇ ਕੀਤੇ ਜਾਣ। Author: Malout Live