Punjab

550ਵੇਂ ਗੁਰਪੁਰਬ ਲਈ ਕੌਮਾਂਤਰੀ ਜੱਥਾ ਰਵਾਨਾ, ਨਗਰ ਕੀਰਤਨ ‘ਚ ਸ਼ਾਮਲ ਨੇ 504 ਯਾਤਰੀ

ਆਨੰਦਪੁਰ ਸਾਹਿਬ: ਸਿੱਖਾਂ ਦੇ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਮਨਾਉਣ ਲਈ ਕੌਮਾਂਤਰੀ ਨਗਰ ਕੀਰਤਨ ਲਈ ਜੱਥਾ ਰਵਾਨਾ ਹੋ ਗਿਆ ਹੈ। ਇਸ ਜੱਥੇ ਨੂੰ ਐਸਜੀਪੀਸੀ ਦੇ ਮੁੱਖ ਦਫਤਰ ਤੋਂ ਰਵਾਨਾ ਕੀਤਾ ਗਿਆ। ਇਸ ਜੱਥੇ ‘ਚ ਐਸਜੀਪੀਸੀ ਦੇ ਪ੍ਰਧਾਨ, ਤਖ਼ਤ ਸਾਹਿਬ ਦੇ ਸਿੱਖ ਸਾਹਿਬਾਨਾਂ ਦੇ ਨਾਲ ਹੋਰਨਾ ਸੂਬਿਆਂ ਦੇ ਗੁਰਦੁਆਰਿਆਂ ਦੇ ਪ੍ਰਬੰਧਕ ਕਮੇਟੀ ਦੇ ਪ੍ਰਧਾਨਾਂ ਨੇ ਸਮੂਲਿਅਤ ਕੀਤੀ।
504 ਯਾਤਰੀਆਂ ਦਾ ਇਹ ਜੱਥਾ ਨਨਕਾਣਾ ਸਾਹਿਬ ਤੋਂ ਪਰਸੋਂ ਵਿਸ਼ਾਲ ਨਗਰ ਕੀਰਤਨ ਵਾਪਸੀ ਕਰੇਗਾ। ਸ਼੍ਰੋਮਣੀ ਕਮੇਟੀ ਵੱਲੋਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸਜਾਏ ਜਾ ਰਹੇ ਅੰਤਰਰਾਸ਼ਟਰੀ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰਨ ਲਈ ਸੰਗਤਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।
ਇੱਕ ਅਗਸਤ ਨੂੰ ਪਾਕਿਸਤਾਨ ਸਥਿਤ ਨਨਕਾਣਾ ਸਾਹਿਬ ਤੋਂ ਚੱਲ ਕੇ ਇਹ ਨਗਰ ਕੀਰਤਨ ਉਸੇ ਹੀ ਦਿਨ ਅਟਾਰੀ ਦੇ ਰਸਤੇ ਭਾਰਤ ਵਿੱਚ ਦਾਖ਼ਲ ਹੋਵੇਗਾ। ਇਸ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੜਾਅ ਕਰਨ ਤੋਂ ਬਾਅਦ ਨਗਰ ਕੀਰਤਨ ਅੱਗੇ ਵਧੇਗਾ।

Leave a Reply

Your email address will not be published. Required fields are marked *

Back to top button