ਅੰਡਿਆਂ ਦੇ ਛਿਲਕੇ ਵੀ ਕਰਦੇ ਕਮਾਲ, ਖੋਜ ’ਚ ਖ਼ੁਲਾਸਾ
1. ਕਿਹਾ ਜਾਂਦਾ ਹੈ ਕਿ ਅੰਡਾ ਕਦੀ ਵੀ ਖਾਇਆ ਜਾਏ, ਇਹ ਸਿਹਤ ਲਈ ਚੰਗਾ ਹੀ ਹੁੰਦਾ ਹੈ। ਇਸ ਤੋਂ ਕਿਸੇ ਕਿਸਮ ਦਾ ਕੋਈ ਨੁਕਸਾਨ ਨਹੀਂ।
2.ਡਾਕਟਰ ਵੀ ਰੋਜ਼ ਅੰਡੇ ਖਾਣ ਦੀ ਸਿਫਾਰਸ਼ ਕਰਦੇ ਹਨ। ਹੁਣ ਇਕ ਹੋਰ ਹੈਰਾਨੀਜਨਕ ਖੁਲਾਸਾ ਹੋਇਆ ਹੈ।
3.ਇਸ ਅਨੁਸਾਰ ਜੇ ਤੁਸੀਂ ਰੋਜ਼ ਅੰਡਾ ਖਾਓਗੇ ਤਾਂ ਇਸ ਨਾਲ ਤੁਹਾਨੂੰ ਫਾਇਦਾ ਤਾਂ ਹੁੰਦਾ ਹੀ ਹੈ, ਪਰ ਇਸ ਦੇ ਨਾਲ ਹੀ ਇਸ ਦਾ ਛਿਲਕਾ ਸਾਡੀਆਂ ਹੱਡੀਆਂ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ।
4.ਅੰਡੇ ਦੇ ਛਿਲਕੇ ਵਿੱਚ ਕੈਲਸ਼ੀਅਮ ਕਾਰਬੋਨੇਟ ਹੁੰਦਾ ਹੈ, ਜੋ ਹੁਣ ਖਰਾਬ ਹੋਈਆਂ ਹੱਡੀਆਂ ਦੀ ਮੁਰੰਮਤ ਲਈ ਵਰਤਿਆ ਜਾਂਦਾ ਹੈ। ਇਹ ਸੁਣ ਕੇ ਅਜੀਬ ਲੱਗ ਸਕਦਾ ਹੈ, ਪਰ ਇਹ ਸੱਚ ਹੈ।
5.ਯੂਨੀਵਰਸਿਟੀ ਆਫ ਮੈਸਚੁਸੇਟਸ ਲਾਵਲ ਵਿੱਚ ਚੂਹੇ ਦੇ ਸੂਖਮ ਜੀਵ ਤੇ ਸੈੱਲਾਂ ਨਾਲ ਕੀਤੀ ਗਈ ਖੋਜ ਵਿੱਚ ਇਹ ਸਾਹਮਣੇ ਆਇਆ ਹੈ। ਇਸ ਖੋਜ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਅੰਡੇ ਦੇ ਛਿਲਕਿਆਂ ਨੂੰ ਮਸਲ ਕੇ, ਉਸ ਨਾਲ ਨੁਕਸਾਨੀਆਂ ਹੱਡੀਆਂ ਠੀਕ ਕੀਤੀਆਂ ਜਾ ਸਕਦੀਆਂ ਹਨ।
6.ਇਸ ਖੋਜ ਵਿੱਚ ਖੋਜਕਰਤਾਵਾਂ ਨੇ ਮੁਰਗੀ ਦੇ ਅੰਡਿਆਂ ਦੇ ਛਿਲਕਿਆਂ ਨੂੰ ਚੰਗੀ ਤਰ੍ਹਾਂ ਮਸਲ ਲਿਆ। ਇਸ ਤੋਂ ਬਾਅਦ ਇਹ ਛਿਲਕੇ ਹਾਈਡ੍ਰੋਜਲ ਮਿਕਸਚਰ ਵਿੱਚ ਪਾਏ ਗਏ ਤੇ ਇਸ ਇੱਕ ਫ੍ਰੇਮ ਤਿਆਰ ਕੀਤਾ ਗਿਆ ਤਾਂ ਜੋ ਨਵੀਂ ਹੱਡੀ ਉਗਾਈ ਜਾ ਸਕੇ।
7.ਅੰਡੇ ਦਾ ਛਿਲਕਾ ਕੈਲਸ਼ੀਅਮ ਦਾ ਬਣਿਆ ਹੁੰਦਾ ਹੈ। ਇਸੇ ਕਰਕੇ ਇਹ ਹੱਡੀਆਂ ਦੇ ਸੈੱਲਾਂ ਦੇ ਵਿਕਾਸ ਵਿੱਚ ਸਹਾਇਤਾ ਕਰ ਸਕਦਾ ਹੈ। ਇਹ ਪ੍ਰਯੋਗ ਜ਼ਿਆਦਾਤਰ ਚੂਹੇ 'ਤੇ ਕੀਤਾ ਗਿਆ ਹੈ। ਹਾਲਾਂਕਿ, ਹੁਣ ਖੋਜਕਰਤਾਵਾਂ ਦਾ ਕਹਿਣਾ ਹੈ ਕਿ ਜਲਦੀ ਹੀ ਇਹ ਪ੍ਰਯੋਗ ਮਨੁੱਖਾਂ 'ਤੇ ਵੀ ਕੀਤਾ ਜਾਵੇਗਾ।