ਸੜਕੀ ਪ੍ਰੋਜੈਕਟਾਂ ਤੇ ਨਜ਼ਾਇਜ ਕਬਜੇ ਰੋਕਣ ਸੰਬੰਧੀ ਡਿਪਟੀ ਕਮਿਸ਼ਨਰ ਨੇ ਕੀਤੀ ਬੈਠਕ
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਸੜਕੀ ਪ੍ਰੋਜ਼ੈਕਟਾਂ ਤੇ ਨਜਾਇਜ਼ ਕਬਜੇ ਰੋਕਣ ਲਈ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਵਿਭਾਗੀ ਅਧਿਕਾਰੀਆਂ ਨਾਲ ਬੈਠਕ ਕੀਤੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਟਾਊਨ ਪਲਾਨਿੰਗ ਵਿਭਾਗ ਵੱਲੋਂ ਜਿੱਥੇ ਮਾਸਟਰ ਪਲਾਨ ਤਿਆਰ ਕੀਤੇ ਜਾ ਰਹੇ ਹਨ ਉੱਥੇ ਹੀ ਜ਼ਰੂਰੀ ਹੈ ਕਿ ਜਿਲ੍ਹੇ ਵਿੱਚੋਂ ਲੰਘਦੇ ਕੌਮੀ ਮਾਰਗ, ਰਾਜ ਮਾਰਗ ਅਤੇ ਸ਼ਡਿਉਲ ਸੜਕਾਂ ਤੇ ਕੋਈ ਨਜਾਇਜ਼ ਕਬਜੇ ਨਾ ਹੋਣ।
ਉਨ੍ਹਾਂ ਨੇ ਇਸ ਸੰਬੰਧੀ ਸਾਰੇ ਵਿਭਾਗਾਂ ਨੂੰ ਨਿਯਮਤ ਤੌਰ ਤੇ ਰਿਪੋਰਟ ਭੇਜਣ ਅਤੇ ਆਪੋ ਆਪਣੀਆਂ ਸੜਕਾਂ ਦੀ ਨਿਗਰਾਨੀ ਕਰਨ ਦੀ ਹਦਾਇਤ ਵੀ ਕੀਤੀ ਜਿਲ੍ਹਾ ਟਾਊਨ ਪਲਾਨਰ ਸ਼੍ਰੀ ਸੰਦੀਕ ਕੁਮਾਰ ਨੇ ਕਿਹਾ ਕਿ ਸੜਕਾਂ ਦਾ ਕਿਸੇ ਵੀ ਇਲਾਕੇ ਦੀ ਤਰੱਕੀ ਵਿੱਚ ਵੱਡਾ ਯੋਗਦਾਨ ਹੁੰਦਾ ਹੈ ਅਤੇ ਇਹ ਸੜਕਾਂ ਰਾਹਗੀਰਾਂ ਲਈ ਸੁਲਭ ਹੋਣ ਇਸ ਲਈ ਸਾਰੇ ਵਿਭਾਗ ਕੰਮ ਕਰ ਰਹੇ ਹਨ। ਬੈਠਕ ਵਿੱਚ B&R, ਪੁੱਡਾ, ਜੰਗਲਾਤ ਆਦਿ ਵਿਭਾਗਾਂ ਦੇ ਅਧਿਕਾਰੀ ਹਾਜ਼ਿਰ ਸਨ। Author: Malout Live