Foods

ਇਸ ਤਰ੍ਹਾਂ ਬਣਾਓ ਟੇਸਟੀ ਯਮੀ ਫਰੂਟ ਕਸਟਰਡ

ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਅਸੀਂ ਹਰ-ਰੋਜ ਤੁਹਾਡੇ ਲਈ ਨਵੇਂ ਤੋਂ ਨਵੇਂ ਪਕਵਾਨ ਬਣਾਉਣ ਦੇ ਤਰੀਕੇ ਲੈ ਕੇ ਆਉਣੇ ਹਾਂ | ਅੱਜ ਅਸੀਂ ਤੁਹਾਨੂੰ ਯਮੀ ਫਰੂਟ ਕਸਟਰਡ ਬਣਾਉਣ ਬਾਰੇ ਦੱਸਣ ਜਾ ਰਹੇ ਹਾਂ 

ਸਮੱਗਰੀ:-
ਅੰਗੂਰ—200 ਗ੍ਰਾਮ
ਅਨਾਰ— 1
ਅੰਬ— 1
ਸੇਬ—1
ਕ੍ਰੀਮ—1 ਕੱਪ
ਖੰਡ— 3/4 ਕੱਪ
ਵਨੀਲਾ ਕਸਟਰਡ— 1/4 ਕੱਪ ਤੋਂ ਥੋੜ੍ਹਾ ਵੱਧ
ਦੁੱਧ—1 ਲੀਟਰ
ਫੁੱਲ ਕ੍ਰੀਮ ਨਾਲ ਭਰਪੂਰਵਿਧੀ -ਕਿਸੇ ਬਰਤਨ ‘ਚ ਦੁੱਧ ਉਬਲਣ ਲਈ ਰੱਖ ਦਿਓ ਅਤੇ ਉਸ ‘ਚ ਤਿੰਨ ਚੌਥਾਈ ਕੱਪ ਠੰਡਾ ਦੁੱਧ ਬਚਾਅ ਲਓ। ਬਚੇ ਹੋਏ ਠੰਡੇ ਦੁੱਧ ‘ਚ ਕਸਟਰਡ ਪਾ ਕੇ ਉਸ ਨੂੰ ਚੰਗੀ ਤਰ੍ਹਾਂ ਘੋਲੋ, ਜਦੋਂ ਤੱਕ ਕਸਟਰਡ ‘ਚ ਗੰਢਾ ਖਤਮ ਨਾ ਹੋ ਜਾਣ। ਦੁੱਧ ‘ਚ ਉਬਾਲਾ ਆਉਣ ‘ਤੇ 4-5 ਮਿੰਟ ਤੱਕ ਦੁੱਧ ਨੂੰ ਉਬਾਲਣ ਤੋਂ ਬਾਅਦ ਉਸ ‘ਚ ਕਸਟਰਡ ਦਾ ਘੋਲ ਪਾਓ ਅਤੇ ਦੁੱਧ ਨੂੰ ਚਮਚ ਨਾਲ ਹਿਲਾਉਂਦੇ ਰਹੋ। ਹੁਣ ਸਾਰਾ ਕਸਟਰਡ ਵਾਲਾ ਘੋਲ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ ਨਾਲ ਖੰਡ ਵੀ ਪਾ ਦਿਓ। ਕਸਟਰਡ ਨੂੰ ਦੁੱਧ ਦੇ ਨਾਲ ਲਗਾਤਾਰ ਹਿਲਾਉਂਦੇ ਹੋਏ 7-8 ਮਿੰਟ ਗਾੜ੍ਹਾ ਹੋਣ ਤੱਕ ਪਕਾਓ। ਕ੍ਰੀਮ ਨੂੰ ਰਿੜਕ ਲਓ। ਅੰਬ ਅਤੇ ਸੇਬ ਨੂੰ ਕੱਟ ਕੇ ਛੋਟੋ-ਛੋਟੇ ਟੁੱਕੜਿਆ ‘ਚ ਕੱਟ ਕੇ ਤਿਆਰ ਕਰ ਲਓ। ਅਨਾਰ ਦੇ ਦਾਣੇ ਕੱਢ ਲਓ ਅਤੇ ਅੰਗੂਰ ਨੂੰ ਡੰਡਲਾਂ ਤੋਂ ਤੋੜ ਕੇ ਵੱਖ ਕਰ ਲਓ। ਪੱਕੇ ਹੋਏ ਕਸਟਰਡ ਨੂੰ ਠੰਡਾ ਹੋਣ ਤੋਂ ਬਾਅਦ ਉਸ ‘ਚ ਤਿਆਰ ਕੱਟੇ ਫਰੂਟ ਅਤੇ ਕ੍ਰੀਮ ਪਾ ਕੇ ਮਿਲਾ ਦਿਓ। ਤਿਆਰ ਫਰੂਟ ਕਸਟਰਡ ਨੂੰ 2-3 ਘੰਟੇ ਲਈ ਫਰਿੱਜ਼ ‘ਚ ਰੱਖ ਦਿਓ। ਠੰਡਾ ਹੋਣ ਤੋਂ ਬਾਅਦ ਇਸ ਦਾ ਸੁਆਦ ਹੋਰ ਵੀ ਵਧੀਆਂ ਹੋ ਜਾਂਦਾ ਹੈ।

Leave a Reply

Your email address will not be published. Required fields are marked *

Back to top button