ਜ਼ਿਲ੍ਹਾ ਪੁਲਿਸ ਨੇ ਪ੍ਰਾਜੈਕਟਰ ਰਾਹੀਂ ਪਿੰਡ ਗੰਧੜ ਵਿਖੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਫਿਲਮਾਂ ਵਿਖਾ ਕੇ ਕੀਤਾ ਜਾਗਰੂਕ

ਸ੍ਰੀ ਮੁਕਤਸਰ ਸਾਹਿਬ:- ਪੰਜਾਬ ਸਰਕਾਰ ਦੁਆਰਾ ਚਲਾਈ ਨਸ਼ਿਆਂ ਵਿਰੁੱਧ ਮੁਹਿੰਮ ਅਤੇ ਲੋਕਾਂ ਨੂੰ ਸੜਕ ਦੁਰਘਟਨਾ ਤੋਂ ਬਚਾਉਣ ਦੇ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਮੁੱਖ ਅਫ਼ਸਰ ਥਾਣਾ ਲੱਖੇਵਾਲੀ ਇੰਸਪੈਕਟਰ ਬੇਅੰਤ ਕੌਰ ਅਤੇ ਨਸ਼ਾ ਵਿਰੋਧੀ ਚੇਤਨਾ ਯੁਨਿਟ ਦੇ ਏ.ਐੱਸ.ਆਈ ਗੁਰਾਂਦਿੱਤਾਂ ਸਿੰਘ, ਏ.ਐੱਸ.ਆਈ ਗੁਰਜੰਟ ਸਿੰਘ ਅਤੇ ਸਿਪਾਹੀ ਸਮਨਦੀਪ' ਕੁਮਾਰ ਵੱਲੋਂ ਪਿੰਡ ਗੰਧੜ ਵਿਖੇ ਸੈਮੀਨਾਰ ਲਗਾਇਆ ਗਿਆ। ਇਸ ਸੈਮੀਨਾਰ ਦੀ ਸ਼ੁਰੂਆਤ ਹੌਲਦਾਰ ਨਾਇਬ ਸਿੰਘ ਨੂਰੀ ਨੇ ਨਸ਼ਿਆਂ ਮਾੜੇ ਪ੍ਰਭਾਵਾਂ ਨਸ਼ਿਆਂ ਬਾਰੇ ਗਾ ਕੇ ਕੀਤੀ। ਜਿੱਥੇ ਉਹਨਾਂ ਨੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਪ੍ਰੋਜੈਕਟਰਾ ਰਾਹੀ ਫਿਲਮਾਂ ਵਖਾਈਆਂ ਗਈਆ ਨਾਲ ਹੀ ਕਿਹਾ ਕੇ ਜੇ ਕੋਈ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਸਾਨੂੰ ਬੇਝਿਜ਼ਕ ਹੋ ਕੇ ਮਿਲੇ ਅਸੀ ਉਸ ਦਾ ਬਿਲਕੁਲ ਮੁਫਤ ਵਿੱਚ ਇਲਾਜ ਕਰਵਾ ਕੇ ਤੇ ਨਸ਼ਾ ਛਡਵਾ ਕੇ ਦਿਆਂਗੇ ਅ'ਤੇ ਜੇ ਕੋਈ ਨਸ਼ੇ ਵੇਚਦਾ ਹੈ ਤਾਂ ਸਾਨੂੰ ਦੱਸੋਂ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਦੱਸਣ ਵਾਲੇ ਦਾ ਨਾ ਗੁਪਤ ਰੱਖਿਆ ਜਾਵੇਗਾ।