District NewsMalout News
ਓਵਰਏਜ਼ ਬੇਰੁਜ਼ਗਾਰ ਯੂਨੀਅਨ ਦੇ ਪ੍ਰਧਾਨ ਦੀ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਸਿਹਤ ਖਰਾਬ ਹੋਣ ਤੇ ਮੰਤਰੀ ਦੇ ਪਿਤਾ ਨੇ ਲਈ ਸਾਰ
ਮਲੋਟ:- ਓਵਰਏਜ਼ ਬੇਰੁਜ਼ਗਰ ਯੂਨੀਅਨ ਰਮਨ ਕੁਮਾਰ ਵੱਲੋਂ ਚੱਲ ਰਹੇ ਮਰਨ ਵਰਤ ਦੌਰਾਨ ਸਿੱਖਿਆ ਮੰਤਰੀ ਦੇ ਪਿਤਾ ਸ. ਚਮਕੌਰ ਸਿੰਘ ਵੱਲੋਂ ਖਬਰ ਸਾਰ ਲਈ ਗਈ। ਸ. ਚਮਕੌਰ ਸਿੰਘ ਨੇ ਸਪੱਸ਼ਟ ਕੀਤਾ ਕਿ ਮੰਤਰੀ ਤੁਹਾਡੀਆਂ ਮੰਗਾਂ ਪ੍ਰਤੀ ਪੂਰੇ ਸੰਵੇਦਨਸ਼ੀਲ ਹਨ।
ਉਹਨਾਂ ਨੇ ਕਿਹਾ ਕਿ ਤੁਹਾਡੀਆਂ ਮੰਗਾਂ ਜਲਦ ਪੂਰੀਆਂ ਕੀਤੀਆਂ ਜਾਣਗੀਆਂ। ਮਾਸਟਰ ਕੇਡਰ 4161 ਪੋਸਟਾਂ ਵਿੱਚ ਉਮਰ ਹੱਦ ਵਿੱਚ 5 ਸਾਲ ਦੀ ਛੋਟ ਦੇ ਕੇ ਅਪਲਾਈ ਕਰਨ ਦਾ ਮੌਕਾ ਦਿੱਤਾ ਜਾਵੇ ਅਤੇ ਸਾਰੇ ਵਿਸ਼ਿਆਂ ਦੀਆਂ ਅਸਾਮੀਆਂ ਵਿੱਚ ਵਾਧਾ ਕੀਤਾ ਜਾਵੇ।
Author : Malout Live