District NewsMalout News

ਹੈੱਲਥ ਐਂਡ ਵੈਲਨੈੱਸ ਸੈਂਟਰ ਪੱਕੀ ਟਿੱਬੀ ਦੇ ਸਟਾਫ਼ ਨੇ ਪ੍ਰਵਾਸੀ ਮਜ਼ਦੂਰਾਂ ਨੂੰ ਡੇਂਗੂ ਅਤੇ ਮਲੇਰੀਆ ਬਾਰੇ ਦਿੱਤੀ ਜਾਣਕਾਰੀ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਸਿਵਲ ਸਰਜਨ ਡਾ. ਨਵਜੋਤ ਕੌਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਪਵਨ ਮਿੱਤਲ ਸੀ.ਐੱਚ.ਸੀ ਆਲਮਵਾਲਾ ਦੀ ਯੋਗ ਅਗਵਾਈ ਹੇਠ ਹੈੱਲਥ ਐਂਡ ਵੈਲਨੈੱਸ ਸੈਂਟਰ ਪੱਕੀ ਟਿੱਬੀ ਦੇ ਸਟਾਫ਼ ਸੁਨੀਤਾ ਰਾਣੀ ਸੀ.ਐੱਚ.ਓ. ਗੁਰਪ੍ਰੀਤ ਸਿੰਘ ਐੱਮ.ਪੀ.ਐੱਚ.ਡਬਲਿਊ ਦੁਆਰਾ ਪ੍ਰਵਾਸੀ ਮਜ਼ਦੂਰਾਂ ਨੂੰ ਡੇਂਗੂ ਅਤੇ ਮਲੇਰੀਆ ਬਾਰੇ ਜਾਣਕਾਰੀ ਦਿੱਤੀ ਗਈ। ਆਪਣੇ ਰਹਿਣ ਵਾਲੀ ਥਾਂ ਦੇ ਆਲੇ ਦੁਆਲੇ ਦੀ ਸਫ਼ਾਈ ਰੱਖੀ ਜਾਵੇ, ਕੋਟਪਾ ਐਕਟ 2003 ਅਧੀਨ 18 ਸਾਲ ਤੋਂ ਘੱਟ ਉਮਰ ਵਾਲੇ ਨੂੰ ਤੰਬਾਕੂ ਵੇਚਣਾ ਅਤੇ ਖਰੀਦਣਾ ਕਾਨੂੰਨੀ ਜ਼ੁਲਮ ਹੈ।

ਤੰਬਾਕੂ, ਗੁਟਕਾ, ਤਲਬ ਆਦਿ ਪਦਾਰਥਾਂ ਨੂੰ ਦੁਕਾਨਦਾਰਾਂ ਲਈ ਡਿਸਪਲੇ ਕਰਨਾ ਵੀ ਜ਼ੁਲਮ ਹੈ, ਇਹ ਸਿਹਤ ਲਈ ਹਾਨੀਕਾਰਕ ਹਨ, ਇਸ ਦੇ ਹੋਣ ਵਾਲੇ ਨੁਕਸਾਨਾਂ ਸੰਬੰਧੀ ਵੀ ਜਾਗਰੂਕ ਕੀਤਾ ਗਿਆ। ਇਸ ਤੋਂ ਇਲਾਵਾ ਜੇਕਰ ਕਿਸੇ ਨੂੰ ਖਾਂਸੀ, ਜੁਕਾਮ, ਬੁਖਾਰ, ਪੇਟ ਦਰਦ, ਗਲਾ ਦਰਦ, ਸਾਹ ਲੈਣ ਵਿੱਚ ਤਕਲੀਫ਼, ਦਸਤ ਅਤੇ ਉਲਟੀਆਂ ਆਦਿ ਹੁੰਦਾ ਹੈ ਤਾਂ ਉਹ ਹੈੱਲਥ ਐਂਡ ਵੈਲਨੈੱਸ ਸੈਂਟਰ ਪੱਕੀ ਟਿੱਬੀ ਵਿਖੇ ਬਿਲਕੁੱਲ ਮੁਫ਼ਤ ਦਵਾਈ ਲੈ ਸਕਦੇ ਹਨ ਅਤੇ ਆਪਣਾ ਚੈੱਕਅੱਪ ਕਰਵਾ ਸਕਦੇ ਹਨ।

Author: Malout Live

Back to top button