District News

ਦਸਵੰਦ ਫਾਊਡੇਸ਼ਨ (ਆਸਟਰੇਲੀਆ) ਨੇ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੂੰ ਲੱਗਭਗ 5 ਲੱਖ ਰੁਪਏ ਕੀਮਤ ਦੇ ਆਕਸੀਜਨ ਕੰਸਟਨਟਰੇਟਰ ਸੌਂਪੇ

ਸ੍ਰੀ ਮੁਕਤਸਰ ਸਾਹਿਬ :- ਦਸਵੰਦ ਫਾਊਂਡੇਸ਼ਨ (ਆਸਟਰੇਲੀਆ) ਦੇ ਸ੍ਰੀ ਮੁਕਤਸਰ ਸਾਹਿਬ ਵਿਖੇ ਰਹਿੰਦੇ ਮੈਂਬਰ ਅਨੂਪ ਸਿੰਘ ਸਿੱਧੂ ਛਾਪਿਆਂਵਾਲੀ, ਰਮਨੀਕ ਸੂਦ (ਸੋਨੂੰ) ਮੋਗਾ ਵੱਲੋਂ ਡਿਪਟੀ ਕਮਿਸ਼ਨਰ ਸ੍ਰੀ ਐਮ. ਕੇ. ਅਰਾਵਿੰਦ ਕਮਾਰ ਨੂੰ ਲਗਭਗ 5 ਲੱਖ ਰੁਪਏ ਦੀ ਕੀਮਤ ਦੇ 5 ਆਕਸੀਜਨ ਕੰਸਟਨਟਰੇਟਰ ਸੌਂਪੇ ਹਨ।ਇਹ ਆਕਸੀਜਨ ਕੰਸਟਨਟਰੇਟਰ ਕਰੋਨਾ ਮਹਾਂਮਾਰੀ ਨਾਲ ਜੂਝ ਰਹੇ ਮਰੀਜਾਂ ਲਈ ਵਰਦਾਨ ਸਾਬਿਤ ਹੋਣਗੇ।  ਗੌਰਤਲਬ ਹੈ ਕਿ ਦਸਵੰਦ ਫਾਊਂਡੇਸ਼ਨ(ਆਸਟਰੇਲੀਆ) ਗੁਰਜੰਟ ਸਿੰਘ ਸੰਘਾ, ਪਰਥ (ਆਸਟਰੇਲੀਆ) ਦੀ ਅਗਵਾਈ ਹੇਠ ਚੱਲ ਰਹੀ ਹੈ ਜੋ ਕਿ ਲੋਕ ਭਲਾਈ ਦੇ ਕੰਮਾਂ ਵਿੱਚ ਹਮੇਸ਼ਾ ਅੱਗੇ ਆਈ ਹੈ।

ਡਿਪਟੀ ਕਮਿਸ਼ਨਰ ਸ੍ਰੀ ਐਮ.ਕੇ.ਅਰਾਵਿੰਦ ਕੁਮਾਰ ਨੇ ਇਸ ਫਾਊ਼ਂਡੇਸ਼ਨ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਕੋਵਿਡ-19 ਮਹਾਂਮਾਰੀ ਦੇ ਚਲਦੇ ਪ੍ਰਕੋਪ ਵਿੱਚ ਇਸ ਫਾਊਂਡੇਸ਼ਨ ਵੱਲੋਂ ਜੋ ਇਹ ਲੋਕ ਭਲਾਈ ਦੀ ਸੇਵਾ ਨਿਭਾਈ ਗਈ ਹੈ ਇਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ । ਉਹਨਾਂ ਇਹ ਵੀ ਕਿਹਾ ਕਿ ਇਹੋ ਜਿਹੇ ਲੋਕ ਭਲਾਈ ਕੰਮਾਂ ਲਈ ਹੋਰਨਾਂ ਸਮਾਜ ਸੇਵੀ ਸੰਸਥਾਵਾਂ ਅਤੇ ਸਾਨੂੰ ਸਾਰਿਆਂ ਨੂੰ ਅੱਗੇ ਆ ਕੇ ਆਪਣਾ ਵੱਡਮੁੱਲਾ ਯੋਗਦਾਨ ਪਾਉਣਾ ਚਾਹੀਦਾ ਹੈ।

Leave a Reply

Your email address will not be published. Required fields are marked *

Back to top button